ਲੁਧਿਆਣਾ (ਗੌਤਮ)- ਮਿੱਲਰ ਗੰਜ ਸਥਿਤ ਇਕ ਸਪੇਅਰ ਪਾਰਟਸ ਬਣਾਉਣ ਵਾਲੀ ਫੈਕਟਰੀ ’ਚ ਕੰਮ ਕਰਨ ਵਾਲਾ ਡਰਾਈਵਰ 5 ਲੱਖ ਰੁਪਏ ਦੀ ਨਕਦੀ ਅਤੇ ਮਾਲਕ ਦੀ ਐਕਟਿਵਾ ਲੈ ਕੇ ਫਰਾਰ ਹੋ ਗਿਆ। ਜਦੋਂ ਦੇਰ ਸ਼ਾਮ ਤੱਕ ਡਰਾਈਵਰ ਵਾਪਸ ਨਾ ਆਇਆ ਤਾਂ ਫੈਕਟਰੀ ਮਾਲਕ ਨੇ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਇਸ ਸਬੰਧ ’ਚ ਫੈਕਟਰੀ ਮਾਲਕ ਅਜੇ ਗੋਇਲ ਨੇ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੂੰ ਸੂਚਿਤ ਕੀਤਾ, ਜਿਸ ’ਤੇ ਪੁਲਸ ਨੇ ਮਾਮਲੇ ਨੂੰ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਫੈਕਟਰੀ ਮਾਲਕ ਅਜੇ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ ਢਾਈ ਮਹੀਨੇ ਪਹਿਲਾਂ ਹੀ ਸੂਰਜ ਨਾਂ ਦੇ ਵਿਅਕਤੀ ਨੂੰ ਡਰਾਈਵਰੀ ਲਈ ਰੱਖਿਆ ਸੀ। ਅਕਸਰ ਸੂਰਜ ਅਤੇ ਇਕ ਹੋਰ ਨੌਕਰ ਬੈਂਕ ਅਤੇ ਹੋਰ ਕੰਮ ਦੇ ਸਬੰਧ ’ਚ ਆਉਂਦੇ-ਜਾਂਦੇ ਸੀ। ਬੁੱਧਵਾਰ ਨੂੰ ਸਵੇਰੇ ਸੂਰਜ ਉਸ ਨੂੰ ਘਰ ਤੋਂ ਲੈ ਕੇ ਆਇਆ ਅਤੇ ਕਰੀਬ 12 ਵਜੇ ਉਸ ਨੂੰ ਐਕਟਿਵਾ ਅਤੇ 5 ਲੱਖ ਰੁਪਏ ਦੇ ਕੇ ਬੈਂਕ ਜਮ੍ਹਾ ਕਰਵਾਉਣ ਲਈ ਭੇਜਿਆ।
ਇਹ ਵੀ ਪੜ੍ਹੋ- Business 'ਚ ਪੈ ਗਿਆ ਵੱਡਾ ਘਾਟਾ, ਗੁੱਸੇ 'ਚ ਵਿਅਕਤੀ ਨੇ ਪਤਨੀ ਨੂੰ ਹੀ ਮਾਰ'ਤੀਆਂ ਗੋਲ਼ੀਆਂ
ਜਦੋਂ ਕਾਫੀ ਸਮੇਂ ਤੱਕ ਉਸ ਦਾ ਫੋਨ ਨਾ ਆਇਆ ਤਾਂ ਉਨ੍ਹਾਂ ਨੇ ਸੂਰਜ ਨੂੰ ਫੋਨ ਕੀਤਾ। ਸੂਰਜ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਅਜੇ ਸਰਵਰ ਡਾਊਨ ਹੈ, ਇਸ ਲਈ ਕੈਸ਼ ਜਮਾ ਨਹੀਂ ਹੋ ਰਿਹਾ। ਜਦੋਂ ਵੀ ਉਸ ਨੂੰ ਫੋਨ ਕੀਤਾ ਗਿਆ ਤਾਂ ਉਹ ਟਾਲਦਾ ਰਿਹਾ। ਆਖਿਰ ਸ਼ਾਮ ਨੂੰ 5 ਵਜੇ ਉਸ ਦਾ ਫੋਨ ਆਇਆ ਕਿ ਕੈਸ਼ ਜਮ੍ਹਾ ਕਰਵਾ ਦਿੱਤਾ ਹੈ ਪਰ ਸਰਵਰ ਡਾਊਨ ਹੋਣ ਕਾਰਨ ਮੈਸਿਜ ਲੇਟ ਆਵੇਗਾ।
ਸੂਰਜ ਨੇ ਕੁਝ ਦੇਰ ਬਾਅਦ ਦੱਸਿਆ ਕਿ ਉਸ ਦਾ ਸਕੂਟਰ ਪੈਂਚਰ ਹੋ ਗਿਆ ਹੈ ਅਤੇ ਉਸ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ। ਉਨ੍ਹਾਂ ਨੇ ਉਸ ਨੂੰ ਲੱਭਿਆ ਪਰ ਕੁਝ ਪਤਾ ਨਹੀਂ ਲੱਗਿਆ ਅਤੇ ਬੈਂਕ ਤੋਂ ਪਤਾ ਕੀਤਾ ਤਾਂ ਬੈਂਕ ਅਧਿਕਾਰੀ ਨੇ ਦੱਸਿਆ ਕਿ ਸੂਰਜ ਬੈਂਕ ਤੱਕ ਆਇਆ ਹੀ ਨਹੀਂ, ਜਿਸ ’ਤੇ ਉਨ੍ਹਾਂ ਨੇ ਤੁਰੰਤ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ- ਨਾਬਾਲਗ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਮਗਰੋਂ ਹਥੌੜਾ ਮਾਰ ਕੀਤਾ ਕਤਲ, ਹੁਣ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ
ਇੰਸ. ਰਾਜੇਸ਼ ਠਾਕੁਰ, ਐੱਸ.ਐੱਚ.ਓ. ਡਵੀਜ਼ਨ ਨੰ. 6 ਨੇ ਕਿਹਾ ਕਿ ਨੌਕਰ ਦੇ ਮੋਬਾਇਲ ਡਿਟੇਲ ਨੂੰ ਖੰਗਾਲਿਆ ਜਾ ਰਿਹਾ ਹੈ। ਉਸ ਦਾ ਫੋਨ ਬੰਦ ਆ ਰਿਹਾ ਹੈ ਪਰ ਉਸ ਦੇ ਜਾਣਕਾਰ ਅਤੇ ਪਰਿਵਾਰਕ ਦੇ ਲੋਕਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮੋਬਾਇਲ ਨੂੰ ਟ੍ਰੇਸਿੰਗ ’ਤੇ ਲਗਾਇਆ ਗਿਆ ਹੈ। ਇਸ ਸਬੰਧ ’ਚ ਫੈਕਟਰੀ ਤੋਂ ਇਲਾਵਾ ਹੋਰ ਸਥਾਨਾਂ ਦੀ ਰਿਕਾਰਡਿੰਗ ਵੀ ਖੰਗਾਲੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਾਬਾਲਗ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਮਗਰੋਂ ਹਥੌੜਾ ਮਾਰ ਕੀਤਾ ਕਤਲ, ਹੁਣ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ
NEXT STORY