ਜਲੰਧਰ,(ਸ਼ੋਰੀ): ਸੀ. ਆਈ. ਏ. ਸਟਾਫ ਦਿਹਾਤ ਦੀ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਕਸ਼ਮੀਰ ਤੋਂ ਚੂਰਾ ਪੋਸਤ ਲਿਆਉਣ ਵਾਲੇ ਵਿਅਕਤੀ ਨੂੰ ਕਾਬੂ ਕਰ ਕੇ ਉਸ ਤੋਂ 80 ਕਿਲੋਗ੍ਰਾਮ ਚੂਰਾ ਪੋਸਤ ਬਰਾਮਦ ਕੀਤਾ ਹੈ। ਡੀ. ਐੱਸ. ਪੀ. ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸੀ. ਆਈ. ਏ. ਸਟਾਫ 'ਚ ਤਾਇਨਾਤ ਸਬ-ਇੰਸਪੈਕਟਰ ਨਿਰਮਲ ਸਿੰਘ ਵਾਸੀ ਪਿੰਡ ਗਿੱਲ ਪੱਤੀ ਨੇੜੇ ਆਟਾ ਚੱਕੀ ਜਮਸ਼ੇਰ ਹਾਲ ਵਾਸੀ 219 ਬਾਬਾ ਮੋਹਨ ਦਾਸ ਕਾਲੋਨੀ ਜੋ ਕਿ ਟਰੱਕ ਚਲਾਉਣ ਦਾ ਕੰਮ ਕਰਦਾ ਸੀ। ਸ਼੍ਰੀਨਗਰ ਤੋਂ ਚੂਰਾ-ਪੋਸਤ ਲਿਆ ਕੇ ਜਲੰਧਰ ਵਿਚ ਸਪਲਾਈ ਕਰਦਾ ਸੀ ਅਤੇ ਉਹ ਬਿਨਾਂ ਨੰਬਰ ਵਾਲੇ ਮੋਟਰਸਾਈਕਲ 'ਤੇ ਘੁੰਮ ਕੇ ਗਾਹਕਾਂ ਨੂੰ ਮਾਲ ਸਪਲਾਈ ਕਰ ਰਿਹਾ ਸੀ। ਪੁਲਸ ਨੇ ਮਿਲੀ ਸੂਚਨਾ ਦੇ ਆਧਾਰ 'ਤੇ ਉਸ ਨੂੰ ਨਾਕੇ 'ਤੇ 20 ਕਿਲੋ ਚੂਰਾ ਪੋਸਤ ਸਮੇਤ ਕਾਬੂ ਕੀਤਾ। ਪੁੱਛ-ਗਿੱਛ ਦੌਰਾਨ ਉਸ ਨੇ ਪੁਲਸ ਨੂੰ ਆਪਣੇ ਘਰ ਨੇੜੇ ਖੜ੍ਹੇ ਟਰੱਕ ਵਿਚੋਂ 60 ਕਿਲੋ ਚੂਰਾ-ਪੋਸਤ ਬਰਾਮਦ ਕਰਵਾਇਆ। ਜਾਂਚ ਵਿਚ ਪਤਾ ਲੱਗਾ ਹੈ ਕਿ ਉਹ ਫਰੂਟ ਦੀਆਂ ਪੇਟੀਆਂ ਵਿਚ ਚੂਰਾ ਪੋਸਤ ਲੁਕੋ ਕੇ ਲਿਆਉਂਦਾ ਸੀ।
ਜਲੰਧਰ : ਫੋਕਲ ਪੁਆਇੰਟ ਨੇੜੇ ਭਿਆਨਕ ਸੜਕ ਹਾਦਸੇ ਦੌਰਾਨ 2 ਦੀ ਮੌਤ (ਵੀਡੀਓ)
NEXT STORY