ਅੰਮ੍ਰਿਤਸਰ, (ਸੰਜੀਵ)- ਜ਼ਿਲਾ ਪੁਲਸ ਨੇ ਵੱਖ-ਵੱਖ ਖੇਤਰਾਂ ਵਿਚ ਕੀਤੀ ਗਈ ਛਾਪਾਮਾਰੀ ਦੌਰਾਨ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਦੇ ਦੋਸ਼ ਵਿਚ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿਚ ਥਾਣਾ ਸੀ-ਡਵੀਜ਼ਨ ਦੀ ਪੁਲਸ ਨੇ ਮੋਹਿਤ ਅਰੋੜਾ ਨਿਵਾਸੀ ਚੌਕ ਚਿੜਾ ਤੋਂ 18 ਬੋਤਲਾਂ ਸ਼ਰਾਬ, ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਸ਼ੇਰ ਸਿੰਘ ਨਿਵਾਸੀ ਸੁਲਤਾਨਵਿੰਡ ਤੋਂ 105 ਨਸ਼ੀਲੀਆਂ ਗੋਲੀਆਂ, ਥਾਣਾ ਛੇਹਰਟਾ ਦੀ ਪੁਲਸ ਨੇ ਸਤਨਾਮ ਸਿੰਘ ਨਿਵਾਸੀ ਕੋਟ ਖਾਲਸਾ ਤੋਂ 38 ਬੋਤਲਾਂ ਸ਼ਰਾਬ, ਬਲਜੀਤ ਸਿੰਘ ਨਿਵਾਸੀ ਕੋਟ ਖਾਲਸਾ ਤੋਂ 9 ਬੋਤਲਾਂ ਸ਼ਰਾਬ, ਥਾਣਾ ਰਾਮ ਬਾਗ ਦੀ ਪੁਲਸ ਨੇ ਸ਼ਿਵ ਕੁਮਾਰ ਨਿਵਾਸੀ ਸ਼ਿਵਾਲਾ ਕਾਲੋਨੀ ਅਤੇ ਉਸ ਦੇ ਸਾਥੀ ਰੇਸ਼ਮ ਸਿੰਘ ਨਿਵਾਸੀ ਕੋਟ ਖਾਲਸਾ ਤੋਂ 1085 ਨਸ਼ੀਲੀਆਂ ਗੋਲੀਆਂ, ਬਲਵਿੰਦਰ ਸਿੰਘ ਨਿਵਾਸੀ ਤਹਿਸੀਲਪੁਰਾ ਤੋਂ 24 ਬੋਤਲਾਂ ਸ਼ਰਾਬ, ਦਲਬੀਰ ਸਿੰਘ ਨਿਵਾਸੀ ਮੋਹਕਮਪੁਰਾ ਤੋਂ 12 ਬੋਤਲਾਂ ਸ਼ਰਾਬ ਬਰਾਮਦ ਕੀਤੀ। ਇਸੇ ਤਰ੍ਹਾਂ ਥਾਣਾ ਅਜਨਾਲਾ ਦੀ ਪੁਲਸ ਨੇ ਗੁਰਪ੍ਰੀਤ ਸਿੰਘ ਨਿਵਾਸੀ ਚਮਿਆਰੀ ਤੋਂ 20 ਬੋਤਲਾਂ ਸ਼ਰਾਬ, ਥਾਣਾ ਰਾਜਾਸਾਂਸੀ ਦੀ ਪੁਲਸ ਨੇ ਬਗੀਚਾ ਸਿੰਘ ਨਿਵਾਸੀ ਓਠੀਆਂ ਤੋਂ 40 ਬੋਤਲਾਂ ਸ਼ਰਾਬ ਅਤੇ ਥਾਣਾ ਮਜੀਠਾ ਦੀ ਪੁਲਸ ਨੇ ਕੁਲਜੀਤ ਸਿੰਘ ਨਿਵਾਸੀ ਮਜੀਠਾ ਤੋਂ 5 ਗ੍ਰਾਮ ਹੈਰੋਇਨ ਅਤੇ 156 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁਲਸ ਨੇ ਉਕਤ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇੰਪਰੂਵਮੈਂਟ ਟਰੱਸਟ ਦਫਤਰ 'ਚ ਚੀਫ ਵਿਜੀਲੈਂਸ ਟੀਮ ਦਾ ਛਾਪਾ, ਰਿਕਾਰਡ ਜ਼ਬਤ
NEXT STORY