ਫਾਜ਼ਿਲਕਾ (ਨਾਗਪਾਲ, ਲੀਲਾਧਰ) — ਫਾਜ਼ਿਲਕਾ ਸੈਕਟਰ 'ਚ ਸਰਹੱਦ ਸੁਰੱਖਿਆ ਬਲ ਦੀ 169 ਬਟਾਲੀਅਨ ਦੇ ਅਧਿਕਾਰੀਆਂ ਤੇ ਜਵਾਨਾਂ ਨੇ ਅੱਜ ਦੁਪਹਿਰ ਖੇਤਰ ਦੇ ਬਚਿੱਤਰ ਚੌਕੀ ਨੇੜੇ ਪਿੰਡ ਗੁਦੜ ਭੈਣੀ 'ਚ ਕੰਡੇਦਾਰ ਤਾਰ ਕੋਲ ਇਕ ਖੇਤ 'ਚ ਹੈਰੋਇਨ ਨਾਲ ਭਰੀਆਂ 6 ਬੋਤਲਾਂ ਅਤੇ ਅਫੀਮ ਨਾਲ ਭਰੀ 1 ਬੋਤਲ ਬਰਾਮਦ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਪੈਟ੍ਰੋਲਿੰਗ ਦੌਰਾਨ ਸੀਸੁਬ ਜਵਾਨਾਂ ਨੇ ਦੇਖਿਆ ਕਿ ਪਿਲਰ ਨੰਬਰ 241/10 ਨੇੜੇ ਇਕ ਤਾਜ਼ਾ ਗੱਡਾ ਪੁੱਟਿਆ ਹੋਇਆ ਹੈ, ਜਦ ਉਨ੍ਹਾਂ ਉਸ ਨੂੰ ਪੁੱਟਿਆ ਤਾਂ ਦੇਖਿਆ ਕਿ ਬੋਤਲਾਂ 'ਚ ਹੈਰੋਇਨ ਤੇ ਅਫੀਮ ਭਰੀ ਹੋਈ ਹੈ। ਬੋਤਲਾਂ 'ਚ ਭਰੀ ਹੈਰੋਇਨ ਦਾ ਤੋਲ ਕੀਤਾ ਤਾਂ ਇਹ 2.750 ਕਿਲੋ ਸੀ, ਜਦਕਿ ਅਫੀਮ 290 ਗ੍ਰਾਮ ਸੀ। ਫੜੀ ਗਈ ਹੈਰੋਇਨ ਦਾ ਕੌਮਾਂਤਰੀ ਬਾਜ਼ਾਰ 'ਚ ਮੁੱਲ 13 ਕਰੋੜ ਰੁਪਏ ਤੋਂ ਜ਼ਿਆਦਾ ਹੈ।
ਪਹਿਲੇ ਦਿਨ ਹੀ ਅੰਗਰੇਜ਼ੀ ਦੇ ਪੇਪਰ ਦੌਰਾਨ ਨਕਲ ਦੇ ਬਣੇ 23 ਕੇਸ
NEXT STORY