ਲੋਪੋਕੇ, (ਸਤਨਾਮ)- ਪੰਜਾਬ ਨੂੰ ਨਸ਼ਾ-ਮੁਕਤ ਕਰਨ ਦੇ ਮਕਸਦ ਨਾਲ ਲੋਕਾਂ ਨੂੰ ਨਸ਼ਿਅਾਂ ਖਿਲਾਫ ਜਾਗਰੂਕ ਕਰਨ ਲਈ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਪ੍ਰੀਤ ਨਗਰ ਵਿਖੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਗੈਵੀ ਲੋਪੋਕੇ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਲਾਇਆ ਗਿਆ, ਜਿਸ ਵਿਚ ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ, ਡੀ. ਅੈੱਸ. ਪੀ. ਹਰਪ੍ਰੀਤ ਸਿੰਘ ਅਜਨਾਲਾ, ਦਿਲਰਾਜ ਸਰਕਾਰੀਆ, ਸ਼ੈਲਿੰਦਰ ਸਿੰਘ ਸ਼ੈਲੀ, ਅੈੱਸ. ਐੱਚ. ਓ. ਲੋਪੋਕੇ ਕਪਿਲ, ਕੈਮੀ ਢਿੱਲੋਂ ਅਟਾਰੀ ਤੇ ਬੱਬਲ ਸੰਧਾਵਾਲੀਆ ਪਹੁੰਚੇ।
ਇਸ ਮੌਕੇ ਐੱਸ. ਐੱਸ. ਪੀ. ਪਰਮਪਾਲ ਸਿੰਘ ਨੇ ਕਿਹਾ ਕਿ ਨਸ਼ਾ ਇਕ ਅਜਿਹੀ ਲਾਹਣਤ ਹੈ ਜੋ ਸਮਾਜ ਨੂੰ ਖੋਖਲਾ ਕਰੀ ਜਾ ਰਹੀ ਹੈ, ਜੋ ਨੌਜਵਾਨ ਨਸ਼ਾ ਕਰਦੇ ਹਨ ਉਹ ਆਪਣੀ ਜ਼ਿੰਦਗੀ ਨੂੰ ਖਤਮ ਕਰ ਕੇ ਆਪਣੇ ਪਰਿਵਾਰ ਲਈ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਪੈਦਾ ਕਰ ਜਾਂਦੇ ਹਨ। ਪੁਲਸ ਪ੍ਰਸ਼ਾਸਨ ਤਾਂ ਹੀ ਕਾਮਯਾਬ ਹੋ ਸਕਦਾ ਹੈ ਜੇਕਰ ਜਨਤਾ ਉਸ ਦੀ ਮਦਦ ਕਰੇ। ਉਨ੍ਹਾਂ ਕਿਹਾ ਕਿ ਕੋਈ ਨਸ਼ਾ ਸਮੱਗਲਰ ਨਸ਼ਾ ਵੇਚਦਾ ਫਡ਼ਿਆ ਗਿਆ ਤਾਂ ਉਸ ਦੇ ਵਿਰੁੱਧ 3ੁਕੱਦਮਾ ਦਰਜ ਕੀਤਾ ਜਾਵੇਗਾ। ਦਿਲਰਾਜ ਸਰਕਾਰੀਆ ਤੇ ਸ਼ੈਲਿੰਦਰ ਸਿੰਘ ਸ਼ੈਲੀ ਤੇ ਗੈਵੀ ਲੋਪੋਕੇ ਨੇ ਵੀ ਨਸ਼ਿਅਾਂ ਨੂੰ ਖਤਮ ਕਰਨ ਲਈ ਸੁਝਾਅ ਪੇਸ਼ ਕੀਤੇ। ਗੈਵੀ ਲੋਪੋਕੇ ਨੇ ਐੱਸ. ਐੱਸ. ਪੀ. ਪਰਮਪਾਲ ਸਿੰਘ, ਡੀ. ਅੈੱਸ. ਪੀ. ਹਰਪ੍ਰੀਤ ਸਿੰਘ ਤੇ ਦਿਲਰਾਜ ਸਰਕਾਰੀਆ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਨਾਇਬ ਤਹਿਸੀਲਦਾਰ ਜਗਸੀਰ ਸਿੰਘ, ਭੁਪਿੰਦਰ ਸਿੰਘ ਬਿੱਟੂ ਕੱਕਡ਼ ਪ੍ਰਧਾਨ ਕੋਆਪ੍ਰੇਟਿਵ ਸੋਸਾਇਟੀ, ਮੇਜਰ ਸਿੰਘ ਕੱਕਡ਼, ਗੁਰਦੇਵ ਸਿੰਘ ਸ਼ਹੂਰਾ, ਸ਼ਮਸ਼ੇਰ ਸਿੰਘ ਸ਼ਹੂਰਾ, ਸੁੱਚਾ ਸਿੰਘ, ਪ੍ਰਧਾਨ ਜਸਕਰਨ ਸਿੰਘ ਲੋਪੋਕੇ, ਨਿਸ਼ਾਨ ਸਿੰਘ, ਮਾ. ਕੁਲਦੀਪ ਸਿੰਘ, ਅਜੇਬੀਰ ਸਿੰਘ ਸੰਧੂ, ਬਲਬੀਰ ਸਿੰਘ ਮੈਂਬਰ, ਪਿਆਰਾ ਸਿੰਘ ਕੱਕਡ਼, ਹਰਜਿੰਦਰ ਸਿੰਘ ਕੱਕਡ਼, ਕੁਲਦੀਪ ਸਿੰਘ ਕੱਕਡ਼, ਹਰਨੇਕ ਸਿੰਘ ਕੱਕਡ਼, ਅਮਰਦੀਪ ਸਿੰਘ, ਜਗਜੀਤ ਸਿੰਘ ਬੂਰਾ, ਸੁਪਿੰਦਰ ਸਿੰਘ, ਸੁਖਬੀਰ ਸਿੰਘ, ਰੇਸ਼ਮ ਸਿੰਘ ਪ੍ਰੀਤ ਨਗਰ, ਫੌਜੀ ਗੱਜਣ ਸਿੰਘ, ਮਲਕੀਤ ਸਿੰਘ ਚੱਕ ਮਿਸ਼ਰੀ ਖਾਂ, ਗੁਰਤਾਜ ਗਿੱਲ, ਮਾ. ਸੁਖਜੀਤ ਸਿੰਘ ਨੱਥੂਪੁਰਾ, ਜਤਿੰਦਰ ਜਿੰਦ ਆਦਿ ਹਾਜ਼ਰ ਸਨ।
ਭਕਨਾ ਕਲਾਂ, (ਜਸਬੀਰ)-ਅੱਜ ਬਾਬਾ ਸੋਹਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਕਨਾ ਕਲਾਂ ਵਿਚ ਪ੍ਰਿੰਸੀਪਲ ਸ਼ਰਨਜੀਤ ਕੌਰ ਦੇ ਵਿਸ਼ੇਸ ਉਪਰਾਲੇ ਸਦਕਾ ਕਰਨਲ ਨਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ ਹੇਠ ਐੱਨ. ਸੀ. ਸੀ. ਦੇ ਕੈਡਿਟਾ ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ ਜੋ ਭਕਨਾ ਸਕੂਲ ਤੋਂ ਸ਼ਰੂ ਹੋ ਕੇ ਬਾਬਾ ਜੀ ਦੀ ਯਾਦਗਾਰ, ਅੱਡਾ ਭਕਨਾ, ਨੱਥੂਪੁਰਾ ਰੋਡ, ਬਾਬਾ ਬੁੱਢਾ ਸਾਹਿਬ ਜੀ ਰੋਡ ਤੋਂ ਹੁੰਦੀ ਹੋਈ ਰੈਲੀ ਸਕੂਲ ਵਿਚ ਸਮਾਪਿਤ ਹੋਈ। ਉਪਰੰਤ ਵਿਦਿਆਰਥੀਆਂ ਵੱਲੋਂ ਸਵੱਛ ਭਾਰਤ ਮੁਹਿੰਮ ਤੇ ਨਸ਼ਿਆਂ ਵਿਰੁੱਧ ਨਾਟਕ ਪੇਸ਼ ਕੀਤਾ। ਇਸ ਮੌਕੇ ਸੰਬੋਧਨ ਕਰਦਿਆ ਡਾ. ਭੁਪਿੰਦਰ ਸਿੰਘ ਭਕਨਾ ਨੇ ਕਿਹਾ ਕਿ ਨਸ਼ਾ ਇਕ ਬਹੁਤ ਹੀ ਖਤਰਨਾਕ ਰੋਗ ਹੈ ਸਾਨੂੰ ਇਸ ਤੋਂ ਦੂਰ ਰਹਿਣ ਦੀ ਲੋਡ਼ ਹੈ। ਇਸ ਮੌਕੇ ਸ਼ਰਨਜੀਤ ਕੌਰ, ਸੂਬੇਦਾਰ ਸੁਖਵਿੰਦਰ ਸਿੰਘ, ਨਾਇਕ ਸੂਬੇਦਾਰ ਸਤਨਾਮ ਸਿੰਘ, ਹਰਵਿੰਦਰ ਸਿੰਘ, ਮਾ. ਭੁਪਿੰਦਰ ਸਿੰਘ, ਲੈਕ. ਹਰਮੀਤ ਸਿੰਘ, ਮਾ. ਅਮਨਦੀਪ ਸਿੰਘ ਭਕਨਾ, ਪ੍ਰਦੀਪ ਕਾਲੀਆ, ਗਿਰੀਸ਼ ਭਰਤੀ, ਜਗਪ੍ਰੀਤ ਸਿੰਘ, ਸੁਦਰਸ਼ਨ ਕੁਮਾਰ, ਹਰਲੀਨ ਕੌਰ, ਇੰਦਰਜੀਤ ਕੌਰ ਆਦਿ ਹਾਜ਼ਰ ਸਨ।
ਚੌਕ ਮਹਿਤਾ, (ਕੈਪਟਨ)-ਐੱਸ. ਐੱਚ. ਓ. ਅਮਨਦੀਪ ਸਿੰਘ ਦੀ ਅਗਵਾਈ ਵਿਚ ਨਰੇਸ਼ ਕੁਮਾਰ, ਬਲਜੀਤ ਸਿੰਘ, ਹਰਦੀਪ ਸਿੰਘ, ਕਮਲਬੀਰ ਸਿੰਘ, ਬਲਜਿੰਦਰ ਸਿੰਘ ਭਿੰਡਰ (ਸਾਰੇ ਏ.ਐੱਸ.ਆਈ.), ਹੌਲਦਾਰ ਕਰਮ ਸਿੰਘ ਤੇ ਸੁਰਜੀਤ ਸਿੰਘ ਸਮੇਤ ਕਸਬਾ ਚੌਕ ਮਹਿਤਾ ਵਿਖੇ ਦਾਣਾ ਮੰਡੀ ਕੋਲ ਬੈਠੇ ਝੁੱਗੀ ਝੌਂਪਡ਼ੀ ਵਾਲਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਸਰਚ ਆਪਰੇਸ਼ਨ ਦੌਰਾਨ ਪੁਲਸ ਕਿਸੇ ਕਿਸਮ ਦੀ ਕੋਈ ਨਸ਼ੀਲੀ ਵਸਤੂ ਬਰਾਮਦ ਨਹੀਂ ਕਰ ਸਕੀ। ਐੱਸ. ਐੱਚ. ਓ. ਅਮਨਦੀਪ ਸਿੰਘ ਨੇ ਝੌਪਡ਼ੀਆਂ ਵਾਲਿਆਂ ਨੂੰ ਇਕ ਜਗਾ ਇਕੱਠੇ ਕਰ ਕੇ ਨਸ਼ਾ ਰੋਕੂ ਮੁਹਿੰਮ ’ਚ ਪੁਲਸ ਦਾ ਸਾਥ ਦੇਣ ਲਈ ਪ੍ਰੇਰਿਤ ਕੀਤਾ।
ਚਿੱਟੇ ਤੋਂ ਮਿਲੀ ਏਡਜ਼, 77 ਦੀ ਹੋ ਚੁੱਕੀ ਹੈ ਮੌਤ
NEXT STORY