ਜਲੰਧਰ, (ਵਰੁਣ)- ਚੌਕੀ ਬੱਸ ਸਟੈਂਡ ਦੀ ਪੁਲਸ ਨੇ ਬੱਸ ਸਟੈਂਡ ਵਿਚ ਚੈਕਿੰਗ ਦੌਰਾਨ ਵੋਲਵੋ ਬੱਸ 'ਚੋਂ ਡੇਢ ਕਿਲੋ ਚੂਰਾ-ਪੋਸਤ ਬਰਾਮਦ ਕੀਤਾ ਹੈ।
ਪੁਲਸ ਨੇ ਬੱਸ ਦੇ ਡਰਾਈਵਰ ਤੇ ਕੰਡਕਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਂ ਨੇ ਪੁੱਛਗਿੱਛ ਵਿਚ ਕਬੂਲਿਆ ਹੈ ਕਿ ਉਹ ਦਿੱਲੀ ਤੋਂ ਚੂਰਾ-ਪੋਸਤ ਲਿਆ ਕੇ ਜਲੰਧਰ ਵਿਚ ਵੇਚਦੇ ਸਨ। ਥਾਣਾ ਨੰ. 6 ਦੇ ਇੰਚਾਰਜ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਚੌਕੀ ਇੰਚਾਰਜ ਸੇਵਾ ਸਿੰਘ ਬੱਸ ਸਟੈਂਡ 'ਤੇ ਚੈਕਿੰਗ ਕਰ ਰਹੇ ਸਨ ਕਿ ਉਨ੍ਹਾਂ ਨੇ ਚੈਕਿੰਗ ਦੌਰਾਨ ਵੋਲਵੋ ਬੱਸ (ਨੰਬਰ ਪੀ ਬੀ 08 ਸੀ ਏ ਕੇ ਐੱਸ 9057) 'ਚੋਂ ਡੇਢ ਕਿਲੋ ਚੂਰਾ-ਪੋਸਤ ਬਰਾਮਦ ਕੀਤਾ। ਪੁਲਸ ਨੇ ਬੱਸ ਡਰਾਈਵਰ ਨਰਿੰਦਰਪਾਲ ਤੇ ਕੰਡਕਟਰ ਅਮਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ 6 ਦੀ ਪੁਲਸ ਨੇ ਇਕਹਿਰੀ ਪੁਲੀ ਨਿਵਾਸੀ ਹੈਪੀ ਪੁੱਤਰ ਪ੍ਰੇਮ ਕੁਮਾਰ ਨੂੰ 10 ਨਸ਼ੇ ਵਾਲੇ ਕੈਪਸੂਲਾਂ ਸਮੇਤ ਗ੍ਰਿਫਤਾਰ ਕੀਤਾ ਹੈ।
ਨਸ਼ਿਆਂ ਦੇ ਮੁੱਦੇ 'ਤੇ ਕੈਪਟਨ ਆਪਣਾ ਵਾਅਦਾ ਭੁੱਲ ਗਏ : 'ਆਪ'
NEXT STORY