ਰਾਹੋਂ, (ਪ੍ਰਭਾਕਰ)- ਐੱਸ. ਐੱਸ. ਪੀ. ਸਤਿੰਦਰ ਸਿੰਘ ਨਵਾਂਸ਼ਹਿਰ ਵੱਲੋਂ ਜ਼ਿਲੇ ’ਚ ਨਸ਼ੇ ਵਿਰੁੱਧ ਚਲਾਈ ਮੁਹਿੰਮ ਤਹਿਤ ਥਾਣਾ ਰਾਹੋਂ ਦੇ ਇੰਸਪੈਕਟਰ ਰੁਪਿੰਦਰਜੀਤ ਸਿੰਘ ਦੀ ਅਗਵਾਈ ’ਚ ਏ. ਐੱਸ. ਆਈ. ਸੁਰਿੰਦਰ ਸਿੰਘ ਦੀ ਪੁਲਸ ਪਾਰਟੀ ਨੇ ਮਾਛੀਵਾਡ਼ਾ ਰੋਡ ਰਾਹੋਂ ਤੋਂ ਆ ਰਹੇ ਅਮਨਦੀਪ ਕੁਮਾਰ (ਦੀਪੂ) ਪੁੱਤਰ ਰਜਿੰਦਰ ਪਾਲ ਸਿੰਘ ਵਾਸੀ ਮੁਹੱਲਾ ਰਾਜਪੂਤਾਂ ਰਾਹੋਂ ਨੂੰ ਕਾਬੂ ਕਰ ਕੇ ਉਸ ਦੇ ਹੱਥ ’ਚ ਫੜੇ ਪਲਾਸਟਿਕ ਦੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ’ਚੋਂ 15 ਨਸ਼ੇ ਵਾਲੇ ਟੀਕੇ ਬਰਾਮਦ ਹੋਏ। ਇੰਸਪੈਕਟਰ ਰੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਅਮਨਦੀਪ ਕੁਮਾਰ ਖਿਲਾਫ ਥਾਣਾ ਰਾਹੋਂ ’ਚ ਮਾਮਲਾ ਦਰਜ ਕਰ ਕੇ ਨਵਾਂਸ਼ਹਿਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਮਨਦੀਪ ਕੁਮਾਰ ਰਾਜਸਥਾਨ ਤੋਂ ਟੀਕੇ ਲਿਆ ਕੇ ਸ਼ਹਿਰ ’ਚ ਸਪਲਾਈ ਕਰਦਾ ਸੀ।
ਕੁੱਟ-ਮਾਰ ਕਰਨ ਦੇ ਸਬੰਧ ’ਚ 4 ਵਿਰੁੱਧ ਕੇਸ ਦਰਜ
NEXT STORY