ਨਵੀਂ ਦਿੱਲੀ- ਦਿੱਲੀ 'ਚ ਇਸ ਹਫ਼ਤੇ ਆਜ਼ਾਦੀ ਦਿਹਾੜੇ ਅਤੇ ਜਨਮ ਅਸ਼ਟਮੀ ਦੇ ਦਿਨ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਦਿੱਲੀ ਸਰਕਾਰ ਦੇ ਆਬਕਾਰੀ ਵਿਭਾਗ ਵਲੋਂ ਜਾਰੀ ਆਦੇਸ਼ 'ਚ ਕਿਹਾ ਗਿਆ ਹੈ ਕਿ ਦਿੱਲੀ ਆਬਕਾਰੀ ਨਿਯਮ, 2010 ਦੇ ਨਿਯਮ 52 ਦੇ ਪ੍ਰਬੰਧਾਂ ਅਧੀਨ ਵੱਖ-ਵੱਖ ਲਾਇਸੈਂਸ ਸ਼੍ਰੇਣੀਆਂ ਦੀਆਂ ਸ਼ਰਾਬ ਦੀਆਂ ਦੁਕਾਨਾਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਅਤੇ 16 ਅਗਸਤ ਨੂੰ ਜਨਮ ਅਸ਼ਟਮੀ ਮੌਕੇ ਬੰਦ ਰਹਿਣਗੀਆਂ।
ਆਦੇਸ਼ 'ਚ ਕਿਹਾ ਗਿਆ ਹੈ ਕਿ ਸ਼ਰਾਬ ਦੀਆਂ ਸਾਰੀਆਂ ਖੁਦਰਾ ਦੁਕਾਨਾਂ, ਬਾਰ, ਰੈਸਟੋਰੈਂਟ, ਹੋਟਲ ਅਤੇ ਕਲੱਬ ਆਜ਼ਾਦੀ ਦਿਹਾੜੇ ਦੇ ਨਾਲ-ਨਾਲ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਜਯੰਤੀ 'ਤੇ ਵੀ ਬੰਦ ਰਹਿਣਗੇ। ਡ੍ਰਾਈ ਦਿਵਸ 'ਚ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ 1-15/ਐੱਲ-15ਐੱਫ ਲਾਇਸੈਂਸ ਵਾਲੇ ਹੋਟਲਾਂ ਦੇ ਗਾਹਕਾਂ ਨੂੰ ਦਿੱਤੀ ਜਾਣ ਵਾਲੀ ਸ਼ਰਾਬ ਦੀ 'ਰੂਮ ਸਰਵਿਸ' 'ਤੇ ਲਾਗੂ ਨਹੀਂ ਹੋਵੇਗਾ। ਆਬਕਾਰੀ ਵਿਭਾਗ ਨੇ ਇਹ ਲਾਇਸੈਂਸ ਉਨ੍ਹਾਂ ਹੋਟਲਾਂ ਨੂੰ ਦਿੰਦਾ ਹੈ, ਜੋ 'ਸਟਾਰ' ਸ਼੍ਰੇਣੀ 'ਚ ਆਉਂਦੇ ਹਨ ਅਤੇ ਭਾਰਤ ਸਰਕਾਰ ਦੇ ਸੈਰ-ਸਪਾਟਾ ਵਿਭਾਗ ਵਲੋਂ ਮਨਜ਼ੂਰ ਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਰਾਣੇ ਵਾਹਨਾਂ 'ਤੇ ਰੋਕ ਨੂੰ ਲੈ ਕੋ ਹੋ ਗਿਆ ਵੱਡਾ ਐਲਾਨ, ਹੁਣ...
NEXT STORY