ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਲਾਇਨਜ਼ ਕਲੱਬ ਟਾਂਡਾ ਗੌਰਵ ਅਤੇ ਪੈਡਲਰ ਕਲੱਬ ਟਾਂਡਾ ਦੇ ਮੈਂਬਰਾਂ ਨੇ ਮਿਲ ਕੇ ਸਾਈਕਲ ਰੈਲੀ ਕੱਢ ਕੇ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ। ਲਾਇਨਜ਼ ਕਲੱਬ ਦੇ ਪ੍ਰਧਾਨ ਜਸਦੇਵ ਸਿੰਘ ਰਾਮਗੜੀਆਂ ਅਤੇ ਪੈਡਲਰ ਕਲੱਬ ਦੇ ਪ੍ਰਧਾਨ ਮਨਜਿੰਦਰ ਸਿੰਘ ਗੋਲਡੀ ਦੀ ਅਗਵਾਈ 'ਚ ਸਮੂਹ ਮੈਂਬਰਾਂ ਨੇ ਨਗਰ ਦੀ ਪਰਿਕਰਮਾ ਕਰਨ ਤੋਂ ਬਾਅਦ ਨੇੜੇ ਦੇ ਪਿੰਡਾਂ 'ਚ ਜਾ ਕੇ ਵੀ ਲੋਕਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦਿਆਂ ਨਸ਼ੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ। ਸਥਾਨਕ ਸ਼ਿਮਲਾ ਪਹਾੜੀ ਪਾਰਕ ਤੋਂ ਸ਼ੁਰੂ ਹੋਈ ਇਸ ਰੈਲੀ ਨੂੰ ਐੱਸ. ਐੱਮ. ਓ. ਟਾਂਡਾ ਡਾ. ਕੇਵਲ ਸਿੰਘ ਅਤੇ ਸਾਬਕਾ ਜ਼ਿਲਾ ਗਵਰਨਰ ਰਜੀਵ ਕੁਕਰੇਜਾ ਨੇ ਰਵਾਨਾ ਕੀਤਾ।
ਰੈਲੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਸੰਬੋਧਨ ਕਰਦਿਆਂ ਡਾ .ਕੇਵਲ ਸਿੰਘ ਨੇ ਸੂਬੇ ਅੰਦਰ ਨਸ਼ੇ ਦੇ ਕਾਰਨ ਪੈਦਾ ਹੋਏ ਹਲਾਤਾਂ ਬਾਰੇ ਦੱਸਦਿਆਂ ਕਿਹਾ ਕਿ ਇਨ੍ਹਾਂ ਹਲਾਤਾਂ ਨਾਲ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਲੜ੍ਹਨਾ ਪਵੇਗਾ। ਅਸੀਂ ਸਾਰੇ ਇਕਜੁੱਟ ਹੋ ਕੇ ਇਕ ਲਹਿਰ ਬਣਾ ਕੇ ਹੀ ਇਸ ਬੁਰਾਈ ਦਾ ਟਾਕਰਾ ਕਰ ਸਕਦੇ ਹਾਂ। ਪੈਡਲਰ ਕਲੱਬ ਅਤੇ ਲਾਇਨਜ਼ ਕਲੱਬ ਦੇ ਇਸ ਸਾਂਝੇ ਉੱਦਮ ਦੀ ਪ੍ਰਸ਼ੰਸ਼ਾ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਣ ਤਾਂ ਹੀ ਇਸ ਬੁਰਾਈ ਨੂੰ ਸੂਬੇ ਤੋਂ ਬਾਹਰ ਕੱਢਿਆ ਜਾ ਸਕਦਾ ਹੈ। ਇਸ ਮੌਕੇ ਡਾ. ਉਪਾਸਕ ਭਗਤ, ਹੇਮੰਤ ਮਨਰਾਏ, ਕੁਲਦੀਪ ਗਿੱਲ, ਸੁਰੇਸ਼ ਜੈਨ, ਦੀਪਕ ਜੈਨ, ਬਲਵਿੰਦਰ ਖੁਰਾਣਾ, ਸੁਧੀਰ ਸੋਂਧੀ ਬਾਵਾ, ਦਲਜੀਤ ਸੋਢੀ, ਇੰਦਰਜੀਤ ਬਿੰਬ, ਜਗਦੀਪ ਮਾਨ, ਰੋਹਿਤ ਟੰਡਨ, ਐਡਵੋਕੇਟ ਹਰਦੀਪ ਸਿੰਘ ,ਰਕੇਸ਼ ਕੁਮਾਰ, ਅਕਾਸ਼ਦੀਪ ਗਿੱਲ, ਮਨਜੀਤ ਸਿੰਘ, ਅਵਤਾਰ ਸਿੰਘ ਸੈਣੀ ਆਦਿ ਵੀ ਮੌਜੂਦ ਸਨ।
ਅੰਮ੍ਰਿਤਸਰ : 24 ਤੋਂ 31 ਜੁਲਾਈ ਤੱਕ ਬੰਦ ਰਹੇਗਾ ਵਿਆਖਿਆ ਕੇਂਦਰ
NEXT STORY