ਲੁਧਿਆਣਾ (ਸੁਸ਼ੀਲ) : ਲੰਬੇ ਸਮੇਂ ਤੋਂ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਅੱਜ ਧਰਨਾ ਜਾਰੀ ਰਿਹਾ, ਜਿਸ ਕਾਰਨ ਕਈ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ। ਮਹਾਨਗਰ ਲੁਧਿਆਣੇ ਦੇ ਬੱਸ ਸਟੈਂਡ ਵੱਲ ਸਾਰੇ ਯਾਤਰੀਆਂ ਨੇ ਰੁੱਖ ਕਰ ਲਿਆ, ਜਿਸ ਕਾਰਨ ਯਾਤਰੀਆਂ ਦੀ ਭਾਰੀ ਭੀੜ ਬੱਸ ਸਟੈਂਡ ’ਤੇ ਲੱਗ ਗਈ।
ਸਰਕਾਰੀ ਬੱਸਾਂ ਦੀ ਗਿਣਤੀ ਘੱਟ ਹੋਣ ਕਾਰਨ ਲੋਕਾਂ ਨੇ ਘੰਟਿਆਂ ਤੱਕ ਬੈਠ ਕੇ ਬੱਸਾਂ ਦਾ ਇੰਤਜ਼ਾਰ ਕੀਤਾ। ਸਰਕਾਰੀ ਬੱਸਾਂ ਦੇ ਟਾਈਮ ਦੇ ਨਾਲ ਨਾ ਪਹੁੰਚਣ ਕਾਰਨ ਪ੍ਰਾਈਵੇਟ ਬੱਸਾਂ ਨੇ ਖੂਬ ਚਾਂਦੀ ਕੁੱਟੀ। ਪ੍ਰਾਈਵੇਟ ਬੱਸ ਚਾਲਕਾਂ ਨੇ ਯਾਤਰੀਆਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਹੋਏ ਟਿਕਟ ਨੂੰ ਮਹਿੰਗੀ ਕਰ ਕੇ ਵੇਚਦੇ ਰਹੇ ਅਤੇ ਆਪਣੀਆਂ ਸ਼ਰਤਾਂ ’ਤੇ ਸਵਾਰੀਆਂ ਨੂੰ ਬਿਠਾਉਂਦੇ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਲਾਈਓਵਰ ’ਤੇ ਚੱਲਦੇ ਹੋਏ ਟੈਂਪੂ ’ਚ ਅਚਾਨਕ ਲੱਗੀ ਅੱਗ, ਡਰਾਈਵਰ ਨੇ ਛਾਲ ਮਾਰ ਕੇ ਬਚਾਈ ਜਾਨ
NEXT STORY