ਜਲੰਧਰ- ਸਪੀਡ ਰਿਕਾਰਡ ਦੇ ਸੰਚਾਲਕ ਦਿਨੇਸ਼ ਓਲਖ ਦੇ ਬੇਟੇ ਦਿਵਿਤ ਦੀ ਮ੍ਰਿਤਕ ਦੇਹ ਘਰ ਪਹੁੰਚ ਗਈ ਹੈ। ਇਸ ਦੌਰਾਨ ਘਰ ਵਿਚ ਗਮਗੀਨ ਮਾਹੌਲ ਹੈ, ਪਰਿਵਾਰ ਵੱਲੋਂ ਦਿਵਿਤ ਦੇ ਅੰਤਿਮ ਸਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਪੰਜਾਬੀ ਗਾਇਕ ਗਗਨ ਕੋਕਰੀ ਸਟੇਜ ਸ਼ੋਅ ਦੌਰਾਨ ਭਾਵੁਕ ਹੋ ਗਏ। ਉਨ੍ਹਾਂ ਨੇ ਦਰਸ਼ਕਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਖੁਸ਼ ਕਰਨ ਲਈ ਆਏ ਹਾਂ, ਪਰ ਅਸੀਂ ਸਾਰੇ ਇੱਕ ਦੁੱਖ 'ਚ ਸ਼ਾਮਲ ਹੋ ਕੇ ਪਹੁੰਚੇ ਹਾਂ। ਗਗਨ ਕੋਕਰੀ ਨੇ ਸਟੇਜ 'ਤੇ 'ਬਾਪੂ' ਗੀਤ ਗਾਉਣ ਤੋਂ ਪਹਿਲਾਂ ਆਪਣੇ ਖਾਸ ਭਰਾ ਦਿਨੇਸ਼ ਔਲਖ ਦੇ ਬੇਟੇ ਨੂੰ ਯਾਦ ਕੀਤਾ।
ਇਹ ਵੀ ਪੜ੍ਹੋ-ਪੰਜਾਬ 'ਚ ਇਕ ਹਫਤੇ ਦੀ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਸਵੇਰ-ਸ਼ਾਮ ਦੀ ਵਧੀ ਠੰਡ
ਉਨ੍ਹਾਂ ਕਿਹਾ ਕਿ ਦਿਨੇਸ਼ ਓਲਖ ਦੇ 18 ਸਾਲਾ ਬੇਟੇ ਦਿਵਿਤ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ ਅਤੇ ਹਾਲੇ ਵੀ ਸ਼ਵ ਘਰ 'ਚ ਪਿਆ ਹੈ। ਗਗਨ ਨੇ ਕਿਹਾ ਕਿ ਕਲਾਕਾਰ ਦੇਖਣ 'ਚ ਬਹੁਤ ਵਧੀਆ ਅਤੇ ਸਟਰਾਂਗ ਲੱਗਦੇ ਹਨ, ਪਰ ਉਨ੍ਹਾਂ ਦੀ ਜ਼ਿੰਦਗੀ ਦੇ ਪਿੱਛੇ ਬਹੁਤ ਕੁਝ ਚੱਲ ਰਿਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹੁਣੇ ਹੀ ਮੈਨੂੰ ਦਿਨੇਸ਼ ਭਰਾ ਯਾਦ ਆ ਗਿਆ।
ਇਹ ਵੀ ਪੜ੍ਹੋ- 'ਆਪ' ਛੱਡਣ ਵਾਲਿਆਂ 'ਤੇ ਪਰਗਟ ਸਿੰਘ ਦਾ ਤੰਜ, ਕਿਹਾ, ਪੌਣੇ 5 ਸਾਲ ਚੁੱਪ ਕਿਉਂ ਰਹੇ?
ਉਨ੍ਹਾਂ ਦੱਸਿਆ ਜਦੋਂ ਅਸੀਂ ਉਸ ਦੇ ਘਰ ਦੁੱਖ ਸਾਂਝਾ ਕਰਨ ਗਏ ਤਾਂ ਦੇਖਿਆ ਕਿ ਦਿਨੇਸ਼ ਭਰਾ ਦੇ ਬੇਟੇ ਦੀ ਲਾਸ਼ ਸਾਹਮਣੇ ਪਈ ਸੀ ਅਤੇ ਦਿਨੇਸ਼ ਸਾਨੂੰ ਕਹਿ ਰਿਹਾ ਸੀ ਕਿ ਭਾਈ ਤੁਸੀਂ ਖਾਣਾ ਖਾਓਗੇ। ਉਨ੍ਹਾਂ ਕਿਹਾ ਦਿਨੇਸ਼ ਬਹੁਤ ਸਟਰਾਂਗ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਹਾਦਸਾ, ਕਾਲਜ ਜਾ ਰਹੇ 2 ਦੋਸਤਾਂ ਦੀ ਮੌਤ
ਫਾਜ਼ਿਲਕਾ 'ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ, ਜ਼ਿਲ੍ਹਾ ਮੈਜਿਸਟ੍ਰੇਟ ਨੇ ਦਿੱਤੇ ਹੁਕਮ
NEXT STORY