ਰੋਮ,(ਵਿੱਕੀ ਬਟਾਲਾ)— ਇਟਲੀ ਦੇ ਸ਼ਹਿਰ ਵਿਚੈਂਸਾ ਵਿਚ ਹੋਏ ਸੜਕ ਹਾਦਸੇ ਦੌਰਾਨ ਇਕ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮਿਲੇ ਵੇਰਵੇ ਮੁਤਾਬਕ ਜਗਤਾਰ ਸਿੰਘ ਤਾਰੀ (38) ਨਾਮਕ ਪੰਜਾਬੀ ਨੌਜਵਾਨ ਇਟਲੀ ਦੇ ਸ਼ਹਿਰ ਮਲੇਦੋ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਇਹ ਕਿਸੇ ਪਾਰਟੀ ਤੋਂ ਵਾਪਸ ਆਪਣੀ ਕਾਰ ਵਿਚ ਆ ਰਿਹਾ ਸੀ। ਕਾਰ ਬੇਕਾਬੂ ਹੋ ਜਾਣ ਨਾਲ ਇਹ ਸਿੱਧੀ ਪੂਲੀ 'ਤੇ ਵੱਜ ਕੇ ਹੇਠਾਂ ਡਿੱਗ ਗਈ। ਜਗਤਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਪੰਜਾਬ ਤੋਂ ਪਿੰਡ ਢੋਲੇਵਾਲ ਨੇੜੇ ਖੰਨਾ ਜ਼ਿਲਾ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਸੀ। ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਪਿਛੇ ਛੱਡ ਗਿਆ ਹੈ। ਜਗਤਾਰ ਦੇ ਮਾਤਾ-ਪਿਤਾ ਬਹੁਤ ਬਜ਼ੁਰਗ ਹਨ ਅਤੇ ਉਨ੍ਹਾਂ ਦਾ ਇਹੀ ਹੀ ਸਹਾਰਾ ਸੀ ਜੋ ਇਸ ਸੰਸਾਰ ਨੂੰ ਭਰ ਜਵਾਨੀ ਵਿਚ ਅਲਵਿਦਾ ਕਹਿ ਗਿਆ। ਇਸ ਪਰਿਵਾਰ 'ਤੇ ਇਸ ਸਮੇਂ ਕੀ ਬੀਤ ਰਹੀ ਹੈ, ਇਹ ਸ਼ਬਦਾਂ 'ਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ।
ਕਰਜ਼ੇ ਦੀਆਂ ਕਿਸ਼ਤਾਂ ਵਾਪਸ ਨਾ ਕਰਨ 'ਤੇ ਵਾਹਨ ਨੂੰ ਵੇਚਣ ਦੇ ਦੋਸ਼ 'ਚ ਮਾਮਲਾ ਦਰਜ
NEXT STORY