ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ): ਇਨਫੋਰਸਮੈਂਟ ਡਾਇਰੈਕਟੋਰੇਟ ਜਲੰਧਰ ਜ਼ੋਨਲ ਦਫ਼ਤਰ ਨੇ ਪਠਾਨਕੋਟ ਵਿਚ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਰਾਵੀ ਦਰਿਆ ਖੇਤਰ ਵਿਚ 92 ਏਕੜ ਸ਼ਾਮਲਾਟ ਜ਼ਮੀਨ ਦੇ ਧੋਖਾਧੜੀ ਨਾਲ ਤਬਾਦਲੇ ਅਤੇ ਵੱਡੇ ਪੱਧਰ 'ਤੇ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਹੈ। ਈ.ਡੀ. ਨੇ ਪਠਾਨਕੋਟ ਦੇ ਸਾਬਕਾ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕੁਲਦੀਪ ਸਿੰਘ ਅਤੇ ਇਕ ਪੱਥਰ ਕਰੱਸ਼ਰ ਅਤੇ ਮਾਈਨਿੰਗ ਕਾਰੋਬਾਰੀ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ), 2002 ਦੇ ਤਹਿਤ ਗ੍ਰਿਫ਼ਤਾਰ ਕੀਤਾ ਹੈ। ਜਲੰਧਰ ਦੀ ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 16 ਨਵੰਬਰ, 2026 ਤੱਕ ਈਡੀ ਹਿਰਾਸਤ (ਰਿਮਾਂਡ) ਵਿਚ ਭੇਜ ਦਿੱਤਾ ਹੈ।
92 ਏਕੜ ਸ਼ਾਮਲਾਤ ਜ਼ਮੀਨ ਲਈ ਹੁਕਮ ਉਨ੍ਹਾਂ ਦੀ ਸੇਵਾਮੁਕਤੀ ਤੋਂ ਸਿਰਫ਼ ਇਕ ਦਿਨ ਪਹਿਲਾਂ ਪਾਸ ਕੀਤਾ ਗਿਆ ਸੀ। ਈ.ਡੀ. ਦੀ ਜਾਂਚ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਦੁਆਰਾ ਦਰਜ ਕੀਤੀ ਗਈ ਇਕ ਐੱਫ.ਆਈ.ਆਰ. ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਸੀ। ਇਹ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਗ੍ਰਾਮ ਪੰਚਾਇਤ ਗੋਲ ਅਧੀਨ ਪਿੰਡ ਭੱਟੀਆਂ ਵਿਚ 734 ਕਨਾਲ 1 ਮਰਲਾ (ਲਗਭਗ 92 ਏਕੜ) ਸ਼ਾਮਲਾਟ (ਆਮ) ਜ਼ਮੀਨ ਦੇ ਧੋਖਾਧੜੀ ਨਾਲ ਨਿੱਜੀ ਵਿਅਕਤੀਆਂ ਨੂੰ ਤਬਦੀਲ ਕਰਨ ਨਾਲ ਸਬੰਧਤ ਹੈ। ਇਹ ਜ਼ਮੀਨ ਰਾਵੀ ਦਰਿਆ ਦੇ ਪੈਰਾਂ ਵਿਚ ਸਥਿਤ ਹੈ, ਜੋ ਕਿ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਬਹੁਤ ਨੇੜੇ ਹੈ (ਲਗਭਗ 4.2 ਕਿਲੋਮੀਟਰ ਸਿੱਧੀ ਲਾਈਨ ਵਿਚ)।
ਈ.ਡੀ. ਦੀ ਜਾਂਚ ਵਿਚ ਹੈਰਾਨ ਕਰਨ ਵਾਲੇ ਤੱਥ ਆਏ ਸਾਹਮਣੇ:
ਕੁਲਦੀਪ ਸਿੰਘ ਨੇ 24 ਫਰਵਰੀ, 2023 ਤੋਂ 28 ਫਰਵਰੀ, 2023 ਨੂੰ ਆਪਣੀ ਸੇਵਾਮੁਕਤੀ ਤੱਕ ਪਠਾਨਕੋਟ ਦੇ ਏਡੀਸੀ (ਪੇਂਡੂ ਵਿਕਾਸ) ਦਾ ਵਾਧੂ ਚਾਰਜ ਸੰਭਾਲਿਆ। ਸ਼ਾਮਲਾਤ ਜ਼ਮੀਨ ਦੇ ਤਬਾਦਲੇ ਦੇ ਆਦੇਸ਼ ਨੂੰ ਤੇਜ਼ ਕਰਨ ਲਈ ਇਕ ਵਿਚੋਲੇ ਰਾਹੀਂ ਕੁਲਦੀਪ ਸਿੰਘ ਨੂੰ ਇਕ ਸੁਨੇਹਾ ਭੇਜਿਆ ਗਿਆ ਸੀ। ਕੁਲਦੀਪ ਸਿੰਘ ਨੇ ਆਪਣੇ ਬਿਆਨ ਵਿਚ ਮੰਨਿਆ ਕਿ ਇਸ ਬੇਨਤੀ ਤੋਂ ਬਾਅਦ, ਉਸ ਨੇ ਆਪਣੀ ਸੇਵਾਮੁਕਤੀ ਤੋਂ ਇਕ ਦਿਨ ਪਹਿਲਾਂ, 27 ਫਰਵਰੀ, 2023 ਨੂੰ ਸ਼ਾਮਲਾਤ ਜ਼ਮੀਨ ਨੂੰ ਨਿੱਜੀ ਦਾਅਵੇਦਾਰਾਂ ਦੇ ਹੱਕ ਵਿਚ ਤਬਦੀਲ ਕਰਨ ਦਾ ਹੁਕਮ ਪਾਸ ਕੀਤਾ।
ਸੁਖਬੀਰ ਬਾਦਲ ਦੀ ਬੇਗੋਵਾਲ ਫੇਰੀ ਹੁਣ 15 ਨਵੰਬਰ ਨੂੰ ! ਬੀਬੀ ਜਗੀਰ ਕੌਰ ਦੀ ਹੋਵੇਗੀ ਘਰ ਵਾਪਸੀ
NEXT STORY