ਪਾਤੜਾਂ (ਸੁਖਦੀਪ ਮਾਨ) : ਸਥਾਨਕ ਸ਼ਹਿਰ ਪਾਤੜਾਂ ਵਿਖੇ ਸਵੇਰ ਤੋਂ ਈਡੀ ਨੇ ਡੇਰੇ ਲਾਏ ਹੋਏ ਹਨ। ਇਥੋਂ ਦੀ ਇਕ ਨਾਮੀ ਫਰਮ ਦੇ ਘਰ ਰੇਡ ਕੀਤੀ ਗਈ ਹੈ ਅਤੇ ਘਰ ਦੇ ਅੰਦਰ ਬਾਹਰ ਜਾਣ ਦੀ ਕਿਸੇ ਨੂੰ ਆਗਿਆ ਨਹੀਂ ਹੈ, ਜਿਹੜੇ ਮੈਂਬਰ ਘਰ ਦੇ ਅੰਦਰ ਹਨ ਉਹ ਸਵੇਰ ਤੋਂ ਅੰਦਰ ਹਨ ਅਤੇ ਜਿਹੜੇ ਬਾਹਰ ਹਨ, ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ।
ਸੂਤਰਾਂ ਨੇ ਦੱਸਿਆ ਹੈ ਕਿ ਕਿਸੇ ਹੋਰ ਜਿਲੇ ਵਿੱਚ ਕੀਤੇ ਹੋਏ ਕਾਰੋਬਾਰ ਚ ਬੇਨੇਮੀਆਂ ਦੇ ਮਾਮਲੇ ਦੇ ਸਬੰਧ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਘਰ ਦੇ ਅੰਦਰ ਪਰਿਵਾਰਕ ਮੈਂਬਰਾਂ ਦੀ ਫੋਟੋਗ੍ਰਾਫੀ ਵੀ ਕੀਤੀ ਜਾ ਰਹੀ ਹੈ। ਸਵੇਰੇ ਕਰੀਬ ਦਸ ਵਜੇ ਤੋਂ ਈਡੀ ਦੀ ਟੀਮ ਵੱਲੋਂ ਕੀਤੀ ਰੇਡ ਨੇ ਸ਼ਹਿਰ ਵਾਸੀਆਂ ਦੇ ਸਾਹ ਸੁਕਣੇ ਪਾਏ ਹੋਏ ਹਨ, ਜਿਸ ਕਾਰਨ ਸ਼ਹਿਰ ਅੰਦਰ ਤਰ੍ਹਾਂ-ਤਰਾਂ ਦੀਆਂ ਅਫਵਾਹਾਂ ਦਾ ਬਜ਼ਾਰ ਗਰਮ ਹੈ। ਮੀਡੀਏ ਵੱਲੋਂ ਸਵੇਰ ਤੋਂ ਹੀ ਘਰ ਦੇ ਬਾਹਰ ਡੇਰੇ ਜਮਾਏ ਹੋਏ ਹਨ, ਹੁਣ ਈਡੀ ਟੀਮ ਦੇ ਘਰੋਂ ਬਾਹਰ ਆਉਣ ਤੇ ਮਾਮਲੇ ਦੀ ਅਸਲ ਸੱਚਾਈ ਸਾਹਮਣੇ ਆਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਉਨ੍ਹਾਂ ਦੇ ਸਾਥੀ ਦੇ ਘਰ ਵਿਜੀਲੈਂਸ ਦੀ ਛਾਪੇਮਾਰੀ
NEXT STORY