ਮੋਗਾ (ਕਸ਼ਿਸ਼) : ਮੋਗਾ ਵਿਖੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਨੇ ਬੁੱਧਵਾਰ ਤੜਕਸਾਰ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਤੇ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਡਾ. ਅਮਨਦੀਪ ਕੌਰ ਅਰੋੜਾ ਦੇ ਦੋਵਾਂ ਘਰਾਂ ’ਤੇ ਛਾਪੇਮਾਰੀ ਕੀਤੀ। ਪਤਾ ਲੱਗਾ ਹੈ ਕਿ ਤੜਕਸਾਰ 5.30 ਵਜੇ ਦੇ ਕਰੀਬ ਹਲਕਾ ਵਿਧਾਇਕਾ ਦੇ ਲੁਧਿਆਣਾ ਰੋਡ ਸਥਿਤ ਆਈਕਨ ਹਾਈਟ ਫ਼ਲੈਟ ’ਤੇ ਛਾਪੇਮਾਰੀ ਕੀਤੀ ਅਤੇ ਫ਼ਿਰ 6 ਵਜੇ ਦੇ ਕਰੀਬ ਈ. ਡੀ. ਦੀਆਂ ਟੀਮਾਂ ਵਿਧਾਇਕਾ ਨੂੰ ਲੈ ਕੇ ਦੁਸਾਂਝ ਰੋਡ ਕੋਠੀ ਵਿਚ ਛਾਪੇਮਾਰੀ ਲਈ ਰਵਾਨਾ ਹੋਇਆ ਸਨ, ਜੋ ਅੱਜ ਦੂਜੇ ਦਿਨ ਤੱਕ ਵੀ ਜਾਰੀ ਹੈ। ਸੁਰੱਖਿਆ ਅਧਿਕਾਰੀਆਂ ਵਲੋਂ ਦੋਵਾਂ ਥਾਵਾਂ ਨੂੰ ਸੀਲ ਕੀਤਾ ਗਿਆ ਸੀ। ਭਾਵੇਂ ਈ. ਡੀ ਅਧਿਕਾਰੀਆਂ ਨੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਅਧਿਕਾਰਤ ਤੌਰ ’ਤੇ ਨਹੀਂ ਦਿੱਤੀ ਪਰ ਪਤਾ ਲੱਗਾ ਹੈ ਕਿ ਸਰਕਾਰੀ ਜ਼ਮੀਨ ਨੂੰ ਕੌਮੀ ਸ਼ਾਹ ਮਾਰਗ ਲਈ ਐਕਵਾਇਰ ਕਰਨ ਵੇਲੇ ਜਨਤਕ ਫੰਡਾਂ ਦੀ ਕਥਿਤ ਦੁਰਵਰਤੋਂ ਦੇ ਮਾਮਲੇ ’ਤੇ ਇਸ ਵਿਚ ਕਥਿਤ ਧੋਖਾਧੜੀ ਨੂੰ ਲੈ ਕੇ ਹਲਕਾ ਵਿਧਾਇਕਾ ਦੇ ਪਰਿਵਾਰਿਕ ਮੈਬਰਾਂ ਅਤੇ ਨਜ਼ਦੀਕੀਆਂ ’ਤੇ ਪੰਜਾਬ ਭਰ 'ਚ 7 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਹਜ਼ਾਰਾਂ ਵਸਨੀਕਾਂ ਨੂੰ ਵੱਡੀ ਰਾਹਤ, ਕਰੋੜਾਂ ਦਾ ਕਰਜ਼ਾ ਮੁਆਫ਼ ਕਰੇਗਾ ਚੰਡੀਗੜ੍ਹ ਪ੍ਰਸ਼ਾਸਨ
ਜ਼ਿਕਰਯੋਗ ਹੈ ਕਿ ਜਲੰਧਰ ਤੋਂ ਵਾਇਆ ਧਰਮਕੋਟ ਰਾਹੀਂ ਲੰਘਦੇ ਕੌਮੀ ਸ਼ਾਹ ਮਾਰਗ 754 ਏ ਦੀ ਐਕਵਾਇਰ ਜ਼ਮੀਨ ਦਾ ਗਲਤ ਢੰਗ ਨਾਲ ਇੰਤਕਾਲ ਕਰਕੇ ਪਟਵਾਰੀ ਨਵਦੀਪ ਸਿੰਘ ਵਲੋਂ ਪਿੰਡ ਕਿਸ਼ਨਪੁਰਾ ਖੁਰਦ ਦੀ ਵਸਨੀਕ ਦਿਲਕੁਸ਼ ਕੁਮਾਰੀ ਦੇ ਖਾਤੇ ਵਿਚ 1 ਕਰੋੜ ਤੋਂ ਵਧੇਰੇ ਦੀ ਰਕਮ ਪਾਈ ਸੀ ਅਤੇ ਬਾਅਦ ਵਿਚ ਜਾਂਚ ਦੌਰਾਨ ਇਹ ਐਕਵਾਇਰ ਜਗ੍ਹਾ ਦੇ ਸਰਕਾਰੀ ਹੋਣ ਦਾ ਪਤਾ ਲੱਗਾ ਸੀ ਅਤੇ 16 ਜੂਨ 2024 ਨੂੰ ਇਸ ਮਾਮਲੇ ਵਿਚ ਪਟਵਾਰੀ ਨਵਦੀਪ ਸਿੰਘ ਅਤੇ ਸਾਥੀਆਂ ਖ਼ਿਲਾਫ਼ ਮਕੁੱਦਮਾ ਦਰਜ ਹੋਇਆ ਸੀ।
ਇਹ ਵੀ ਪੜ੍ਹੋ : ਦਲਜੀਤ ਸਿੰਘ ਦੇ ਸਸਕਾਰ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ, ਪੜ੍ਹੋ ਕਿੱਥੇ ਦਿੱਤੀ ਜਾਵੇਗੀ ਅੰਤਿਮ ਵਿਦਾਈ
ਸੂਤਰ ਆਖਦੇ ਹਨ ਇਸ ਮਾਮਲੇ ਦੀ ਜਾਂਚ ਅੱਗੇ ਵਧਾਉਦੇ ਹੋਏ ਈ. ਡੀ ਦੀ ਗਾਜ਼ ਵਿਧਾਇਕਾ ਅਮਨਦੀਪ ਕੌਰ ਅਰੋੜਾ ਅਤੇ ਪਰਿਵਾਰਕ ਮੈਬਰਾਂ ‘ਤੇ ਡਿੱਗੀ ਹੈ। ਇਸ ਮਗਰੋਂ ਈ. ਡੀ. ਦੀ ਟੀਮ ਵਲੋਂ ਬਾਘਾਪੁਰਾਣਾ ਸਥਿਤ ਵਿਧਾਇਕਾ ਅਮਨਦੀਪ ਕੌਰ ਅਰੋੜਾ ਦੇ ਪਤੀ ਡਾ. ਰਾਕੇਸ ਅਰੋੜਾ ਦੀ ਮਲਕੀਅਤ ਵਾਲੇ ਪ੍ਰਾਈਵੇਟ ਨਸਾ ਛੁਡਾਉ ਹਸਪਤਾਲ ’ਤੇ ਵੀ ਰੇਡ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਜਲੰਧਰ 'ਚ ਵੱਡੀ ਵਾਰਦਾਤ: ਦੇਰ ਰਾਤ ਗੁਰੂ ਨਾਨਕ ਨਗਰ ’ਚ ਚੱਲੀਆਂ ਤਾੜ-ਤਾੜ ਗੋਲੀਆਂ
NEXT STORY