ਚੰਡੀਗੜ੍ਹ/ਪਟਿਆਲਾ: ਪੰਜਾਬ 'ਚ ਚੜ੍ਹਦੀ ਸਵੇਰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਈ. ਡੀ. ਦੀ ਟੀਮ ਨੇ ਮੋਹਾਲੀ ਅਤੇ ਪਟਿਆਲਾ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਕਈ ਅਫ਼ਸਰਾਂ ਦੇ ਘਰਾਂ ਅਤੇ ਦਫ਼ਤਰਾਂ 'ਚ ਛਾਪਾ ਮਾਰਿਆ ਗਿਆ ਅਤੇ ਰਿਕਾਰਡ ਖੰਗਾਲੇ ਗਏ। ਇਸ ਗੱਲ ਦਾ ਵੀ ਪਤਾ ਲੱਗਾ ਹੈ ਕਿ ਮੋਹਾਲੀ ਦੇ ਐੱਸ. ਐੱਸ. ਪੀ. ਵੀ ਈ. ਡੀ. ਦੀ ਰਾਡਾਰ 'ਤੇ ਹਨ ਅਤੇ ਸੈਕਟਰ-82 'ਚ ਈ. ਡੀ. ਦੀ ਰੇਡ ਜਾਰੀ ਹੈ।
ਇਹ ਵੀ ਪੜ੍ਹੋ : ਚੰਨੀ ਨੂੰ ਮਨਾਉਣ ’ਚ ਕਾਮਯਾਬ ਹੋਏ ਪਾਇਲਟ! ਇੰਚਾਰਜ ਬਣਨ ਮਗਰੋਂ ਅੱਜ ਪਹਿਲੀ ਵਾਰ ਪੁੱਜਣਗੇ ਪੰਜਾਬ
ਇਸ ਦੇ ਨਾਲ ਹੀ ਪਟਿਆਲਾ ਦੇ ਅਰਬਨ ਅਸਟੇਟ ਫੇਜ਼-2 ਸਥਿਤ ਕਮਰਸ਼ੀਅਲ ਮਾਰਕਿਟ ਦੇ 3 ਸ਼ੋਅਰੂਮਾਂ 'ਚ ਸਥਿਤ ਇਕ ਨਿੱਜੀ ਇੰਸਟੀਚਿਊਟ 'ਤੇ ਵੀ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਟੀਮਾਂ ਵਲੋਂ ਮੌਕੇ 'ਤੇ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਫਾਇਰਮੈਨ ਭਰਤੀ ਵਿਵਾਦ ਮਾਮਲੇ 'ਚ ਹਾਈਕੋਰਟ ਨੇ ਲਾਈ ਰੋਕ, ਪੜ੍ਹੋ ਕੀ ਸੁਣਾਇਆ ਫ਼ੈਸਲਾ
ਰੇਡ ਦੌਰਾਨ ਜਾਂਚ ਟੀਮਾਂ ਦੀਆਂ ਕਈ ਗੱਡੀਆਂ ਮੌਕੇ 'ਤੇ ਮੌਜੂਦ ਦੱਸੀਆਂ ਜਾ ਰਹੀਆਂ ਹਨ। ਇਹ ਕਾਰਵਾਈ ਬੀਤੀ ਦੇਰ ਰਾਤ ਤੋਂ ਹੀ ਜਾਰੀ ਹੈ। ਫਿਲਹਾਲ ਇਹ ਰੇਡ ਕਿਸ ਮਾਮਲੇ ਨਾਲ ਸਬੰਧਿਤ ਹੈ ਅਤੇ ਟੀਮਾਂ ਵਲੋਂ ਕੀ ਜਾਂਚ ਕੀਤੀ ਜਾ ਹੀ ਹੈ। ਇਸ ਸਬੰਧੀ ਅਧਿਕਾਰਤ ਤੌਰ 'ਤੇ ਵਿਸਥਾਰ ਪੂਰਵਰਕ ਜਾਣਕਾਰੀ ਸਾਹਮਣੇ ਆਉਣੀ ਅਜੇ ਬਾਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ੍ਰੀ ਗਣੇਸ਼ ਚਤੁਰਥੀ 'ਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਘਰ PM ਮੋਦੀ ਨੂੰ ਮਿਲੇ ਸੁਨੀਲ ਜਾਖੜ
NEXT STORY