ਅੰਮ੍ਰਿਤਸਰ, (ਦਲਜੀਤ)- ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ’ਚ ਤਾਇਨਾਤ ਸਾਇੰਸ ਲੈਕਚਰਾਰਾਂ ਦੀ ਸ਼ਿਫਟਿੰਗ ਲਈ ਚੱਲ ਰਹੀ ਪ੍ਰਕਿਰਿਆ ਮੁਲਤਵੀ ਕਰ ਦਿੱਤੀ ਹੈ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵੱਲੋਂ ਲੈਕਚਰਾਰਾਂ ਦੀ ਸ਼ਿਫਟਿੰਗ ਦੇ ਮਾਮਲੇ ਸਬੰਧੀ ਪਿਛਲੇ ਦਿਨੀਂ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਮੰਗ ਪੱਤਰ ਵੀ ਸੌਂਪਿਆ ਸੀ। ਯੂਨੀਅਨ ਦੇ ਪ੍ਰਧਾਨ ਅਮਨ ਸ਼ਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਅਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਲੈਕਚਰਾਰਾਂ ਦੀ ਸ਼ਿਫਟਿੰਗ ਤਰਕਸੰਗਤ ਦੇ ਅਾਧਾਰ ’ਤੇ ਕੀਤੀ ਜਾ ਰਹੀ ਸੀ। ਵਿਭਾਗ ਵੱਲੋਂ ਇਸ ਸਬੰਧੀ ਰੈਸ਼ਨੇਲਾਈਜ਼ੇਸ਼ਨ ਪਾਲਿਸੀ ਵੀ ਨਹੀਂ ਬਣਾਈ ਗਈ ਸੀ। ਵਿਭਾਗ ਵੱਲੋਂ ਕੀਤੀ ਜਾ ਰਹੀ ਇਸ ਕਾਰਵਾਈ ਕਾਰਨ ਸਬੰਧਤ ਲੈਕਚਰਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ।
ਯੂਨੀਅਨ ਦੀ ਅਗਵਾਈ ’ਚ ਪਿਛਲੇ ਦਿਨੀਂ ਵਫਦ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਵੀ ਮਿਲਿਆ ਸੀ ਤੇ ਮਾਮਲੇ ਸਬੰਧੀ ਜਾਣੂ ਕਰਵਾਇਆ ਸੀ। ਸਿੱਖਿਆ ਮੰਤਰੀ ਨੇ ਯੂਨੀਅਨ ਦੇ ਤਰਕਾਂ ਨਾਲ ਸਹਿਮਤ ਹੁੰਦਿਆਂ ਉਸੇ ਵੇਲੇ ਸਿੱਖਿਆ ਸਕੱਤਰ ਤੇ ਡੀ. ਜੀ. ਐੱਸ. ਈ. ਨੂੰ ਫੋਨ ਕੀਤਾ ਅਤੇ ਇਸ ਸ਼ਿਫਟਿੰਗ ਨੂੰ ਮੁਲਤਵੀ ਕਰਨ ਲਈ ਚਿੱਠੀ ਜਾਰੀ ਕਰਨ ਲਈ ਕਿਹਾ। ਸ਼ਿਫਟਿੰਗ ਮੁਲਤਵੀ ਹੋਣ ਦੀ ਚਿੱਠੀ ਜਾਰੀ ਹੋਣ ’ਤੇ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਨੇ ਸਿੱਖਿਆ ਮੰਤਰੀ ਦੇ ਯਤਨਾਂ ਦਾ ਧੰਨਵਾਦ ਕੀਤਾ।
ਵਫਦ ’ਚ ਤਰਨਤਾਰਨ ਤੋਂ ਤਜਿੰਦਰ ਸਿੰਘ, ਰਾਮ ਸਰੂਪ ਸਿੰਘ, ਮੁਖਤਾਰ ਸਿੰਘ, ਰਾਜੀਵ ਕੁਮਾਰ, ਪਰਵਿੰਦਰ ਸਿੰਘ, ਅਮਰੀਕ ਸਿੰਘ, ਅਰੁਣਾ ਸ਼ਰਮਾ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਗੁਰਿੰਦਰ ਸਿੰਘ, ਨਰੇਸ਼ ਕੁਮਾਰ, ਹਰਮਨਦੀਪ ਸਿੰਘ, ਕਮਲ ਕੁਮਾਰ ਆਦਿ ਹਾਜ਼ਰ ਸਨ।
ਬਿਨਾਂ ਤਲਾਕ ਲਏ ਦੂਜਾ ਵਿਆਹ ਕਰਵਾਉਣ ਵਾਲੇ ਖਿਲਾਫ਼ ਕੇਸ ਦਰਜ
NEXT STORY