ਗਡ਼੍ਹਦੀਵਾਲਾ, (ਜਤਿੰਦਰ)- ਸਥਾਨਕ ਪੁਲਸ ਨੇ ਇਕ ਔਰਤ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਵੱਲੋਂ ਿਬਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾਉਣ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੰਕਜ ਕੁਮਾਰੀ ਪੁੱਤਰੀ ਰਾਜ ਕੁਮਾਰ ਵਾਸੀ ਪਿੰਡ ਪੰਨਵਾਂ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ 27 ਅਪ੍ਰੈਲ 2003 ਨੂੰ ਉਸ ਦਾ ਵਿਆਹ ਗਡ਼੍ਹਦੀਵਾਲਾ ਨਜ਼ਦੀਕ ਪਿੰਡ ਭਾਣੋਵਾਲ ਦੇ ਲਵਲੀ ਕੁਮਾਰ ਪੁੱਤਰ ਦਲਜੀਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਨੇ ਇਕ ਲਡ਼ਕੇ ਨੂੰ ਜਨਮ ਿਦੱਤਾ, ਜਿਸ ਦੀ ਸਾਲ 2015 ਵਿਚ ਸੱਪ ਦੇ ਕੱਟਣ ਕਾਰਨ ਮੌਤ ਹੋ ਗਈ ਸੀ।
ਸਹੁਰਾ ਪਰਿਵਾਰ ਵੱਲੋਂ ਵਿਆਹ ਦੇ ਬਾਅਦ ਤੋਂ ਹੀ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ, ਜਿਸ ਨੂੰ ਉਹ ਸਹਿਣ ਕਰਦੀ ਰਹੀ। ਉਸ ਦੇ ਪਤੀ ਨੇ ਉਸ ਨੂੰ ਬਿਨਾਂ ਦੱਸੇ ਬਿਨਾਂ ਤਲਾਕ ਲਏ ਦੂਜਾ ਵਿਆਹ ਕਰਵਾ ਲਿਆ ਹੈ ਅਤੇ ਹੁਣ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਉਸ ਨੂੰ ਤਲਾਕ ਦੇ ਦੇਵੇ। ਪੁਲਸ ਵੱਲੋਂ ਇਸ ਸਬੰਧੀ ਧਾਰਾ 498-ਏ ਅਤੇ 494 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸਿੱਖਿਆ ਮੰਤਰੀ ਵੱਲੋਂ ਲੋਕਾਂ ਨੂੰ ਸੱਦਾ 'ਪੰਜਾਬ ਨੂੰ ਬਚਾਉਣ ਲਈ ਰੁੱਖ ਲਾਓ'
NEXT STORY