ਬੰਗਾ (ਚਮਨ ਲਾਲ/ਰਾਕੇਸ਼) : ਬੰਗਾ ਦੇ ਸਥਾਨਕ ਬੇਦੀ ਕਾਲੋਨੀ ਵਿਚ ਦਿਮਾਗੀ ਪ੍ਰੇਸ਼ਾਨੀ ਕਾਰਣ ਇਕ 72 ਸਾਲਾ ਬਜ਼ੁਰਗ ਵੱਲੋਂ ਫਾਹ ਲੈਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ .ਐੱਸ. ਆਈ. ਸੁਨੀਲ ਕੁਮਾਰ, ਐੱਚ. ਸੀ. ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਥਾਨਕ ਨਿਵਾਸੀ ਪਰਵੀਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਸਹੁਰਾ ਸੁਸ਼ੀਲ ਕੁਮਾਰ ਸ਼ਰਮਾ (72) ਵਾਸੀ ਹੀਰਾ ਮਹਿਲ ਨਾਭਾ ਦਿਮਾਗੀ ਪ੍ਰੇਸ਼ਾਨ ਸੀ ਤੇ ਉਹ ਪਿਛਲੇ 27-28 ਦਿਨਾਂ ਤੋਂ ਆਪਣੀ ਲੜਕੀ ਨੀਲਮ ਸ਼ਰਮਾ ਕੋਲ ਰਹਿ ਰਿਹਾ ਸੀ। ਜਿਵੇਂ ਉਹ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਬਾਥਰੂਮ ਗਿਆ ਤਾਂ ਕਾਫੀ ਚਿਰ ਤੱਕ ਬਾਹਰ ਨਹੀਂ ਆਇਆ ਤਾਂ ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਬਾਥਰੂਮ ਵਿਚ ਜਾ ਕੇ ਵੇਖਿਆ ਤਾਂ ਉਨ੍ਹਾਂ ਦੇ ਸਹੁਰੇ ਨੇ ਬਾਥਰੂਮ ਦੇ ਰੌਸ਼ਨ ਦਾਨ ਨਾਲ ਫਾਹ ਲੈ ਲਿਆ ਸੀ।
ਘਟਨਾ ਤੋਂ ਬਾਅਦ ਇਸ ਦੀ ਸੂਚਨਾ ਉਨ੍ਹਾਂ ਨੇ ਸਥਾਨਕ ਪੁਲਸ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪਰਵੀਨ ਸ਼ਰਮਾ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਾਉਣ ਮਗਰੋਂ ਮ੍ਰਿਤਕ ਦੇਹ ਵਾਰਿਸਾਂ ਨੂੰ ਸੌਂਪ ਦਿੱਤੀ।
ਗੁਰਦਾਸਪੁਰ ਸੀਟ 'ਤੇ ਰੋਚਕ ਮੁਕਾਬਲਾ, ਜਾਖੜ ਤੇ ਸੰਨੀ 'ਚ ਹੋਵੇਗੀ ਸਖ਼ਤ ਟੱਕਰ
NEXT STORY