ਨਵਾਂਸ਼ਹਿਰ (ਮਨੋਰੰਜਨ)- ਨਵਾਂਸ਼ਹਿਰ ’ਚ ਇਕ ਕਲਯੁਗੀ ਬੇਟੇ ਨੇ ਪੈਸੇ ਲੈਣ ਲਈ ਵਿਦੇਸ਼ ਤੋਂ ਆਈ ਆਪਣੀ ਬਜ਼ੁਰਗ ਮਾਤਾ ਨਾਲ ਬਹੁਤ ਬੇਰਹਿਮੀ ਨਾਲ ਕੁੱਟਮਾਰ ਕੀਤੀ। ਗੰਭੀਰ ਰੂਪ ਨਾਲ ਜ਼ਖ਼ਮੀ ਬਜ਼ੁਰਗ ਬੀਬੀ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਮੌਕੇ ’ਤੇ ਪਹੁੰਚ ਕੇ ਪੁਲਸ ਨੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਥਾਣਾ ਸਿਟੀ ਦੇ ਏ. ਐੱਸ. ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਬਜ਼ੁਰਗ ਬੀਬੀ ਨੂੰ ਉਸ ਦਾ ਬੇਟੇ ਕੁੱਟ ਰਿਹਾ ਹੈ। ਏ. ਐੱਸ. ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਬਜ਼ੁਰਗ ਬੀਬੀ ਨਾਲ ਬੇਦਰਦੀ ਨਾਲ ਕੁੱਟਮਾਰ ਕੀਤੀ ਗਈ। ਬਜ਼ੁਰਗ ਬੀਬੀ ਦੇ ਸਰੀਰ ’ਤੇ ਬਹੁਤ ਡੂੰਘੇ ਨਿਸ਼ਾਨ ਹਨ।
ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਜਲੰਧਰ ਪੁਲਸ ਨੇ ਚੁੱਕਿਆ ਵੱਡਾ ਕਦਮ
ਇਸ ਘਟਨਾ ਦੀ ਸੂਚਨਾ ਮੁਹੱਲਾ ਵਾਸੀਆਂ ਨੇ ਪੁਲਸ ਨੂੰ ਦਿੱਤੀ। ਪੁਲਸ ਨੇ ਮੁਹੱਲਾ ਵਾਸੀਆਂ ਦੀ ਸਹਾਇਤਾ ਨਾਲ ਕੋਠੀ ਦਾ ਦਰਵਾਜ਼ਾ ਖੁੱਲ੍ਹਵਾਇਆ, ਜਿਸ ਨਾਲ ਬੀਬੀ ਨੂੰ ਬਾਹਰ ਕੱਢਿਆ। ਪੁਲਸ ਨੇ ਜ਼ਖ਼ਮੀ ਬਜ਼ੁਰਗ ਬੀਬੀ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ। ਬਜ਼ੁਰਗ ਬੀਬੀ ਨੇ ਦੱਸਿਆ ਕਿ ਉਸ ਦਾ ਬੇਟਾ ਦਾ ਕਥਿਤ ਤੌਰ ’ਤੇ ਉਸ ਨਾਲ ਇਸ ਲਈ ਕੁੱਟਮਾਰ ਕਰਦਾ ਹੈ ਕਿ ਉਸ ਦੇ ਜੋ ਬੈਂਕ ’ਚ ਪੈਸੇ ਹਨ ਉਸ ਨੂੰ ਦੇ ਦੇਵੇ।
ਜ਼ਖ਼ਮੀ ਬਜ਼ੁਰਗ ਬੀਬੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਦਾ ਆਪਣੀ ਪਤਨੀ ਨਾਲ ਤਲਾਕ ਹੋ ਚੁੱਕਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਸ ਦੇ ਬੇਟੇ ਨੇ ਇਕ ਚੀਜ਼ ਲਈ ਕੁੱਟਮਾਰ ਕੀਤੀ ਕਿਉਹ ਦਰਦ ਨਾਲ ਕੁਰਲਾ ਰਹੀ ਸੀ। ਰਾਤ ਸਮੇਂ ਉਨ੍ਹਾਂ ਚੌਕੀਦਾਰ ਨੂੰ ਕਿਹਾ ਕਿ ਉਹ ਮੈਨੂੰ ਮੇਰੇ ਜਾਣ ਪਛਾਣ ਵਾਲੇ ਦੇ ਘਰ ਛੱਡ ਆਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਆਪਣੀ ਬੇਟੀ ਦਾ ਨੰਬਰ ਵੀ ਨਹੀਂ ਸੀ, ਜਿਸ ਨੂੰ ਉਹ ਬੁਲਾ ਸਕਦੀ ਸੀ। ਬਜ਼ੁਰਗ ਮਹਿਲਾ ਨੇ ਪੁਲਸ ਨੂੰ ਕਿਹਾ ਕਿ ਉਨ੍ਹਾਂ ਦੇ ਕੱਪੜੇ ਅਤੇ ਕਾਗਜ਼ਾਤ ਉਨ੍ਹਾਂ ਨੂੰ ਦੁਆ ਦੇਣ। ਉਹ ਕਦੇ ਵੀ ਇਸ ਘਰ ’ਚ ਨਹੀਂ ਆਉਣਗੇ।
ਉਹ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਕੇ ਸਮਾਂ ਬਤੀਤ ਕਰ ਲੈਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਅਮਰੀਕਾ ਜਾਣ ’ਚ ਅਜੇ 5 ਮਹੀਨੇ ਬਾਕੀ ਹਨ। ਜੇਕਰ ਰਿਸ਼ਤੇਦਾਰ ਵੀ ਨਹੀਂ ਰੱਖਣਗੇ ਤਾਂ ਉਹ ਆਪਣੇ ਕਿਰਾਏ ’ਤੇ ਰਹਿ ਕੇ ਸਮਾਂ ਬਤੀਤ ਕਰਕੇ ਵਾਪਸ ਅਮਰੀਕਾ ਚਲੇ ਜਾਣਗੇ। ਦੂਸਰੇ ਪਾਸੇ ਜਾਂਚ ਅਧਿਕਾਰੀ ਏ. ਐੱਸ. ਆਈ. ਬਲਵੀਰ ਸਿੰਘ ਦਾ ਕਹਿਣਾ ਹੈ ਕਿ ਦੋਸ਼ੀ ਬੇਟੇ ਨੂੰ ਕਮਰੇ 'ਚੋਂ ਕੱਢ ਕੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਉਸੇ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਅੱਜ ਜਲੰਧਰ 'ਚ 'ਖੇਡਾਂ ਵਤਨ ਪੰਜਾਬ ਦੀਆਂ' ਦਾ CM ਮਾਨ ਕਰਨਗੇ ਉਦਘਾਟਨ, ਇਹ ਰਸਤੇ ਰਹਿਣਗੇ ਬੰਦ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਦੁਖ਼ਦ ਖ਼ਬਰ: ਹਾਂਗਕਾਂਗ ਗਏ ਬਟਾਲਾ ਦੇ ਨੌਜਵਾਨ ਦੀ ਸਮੁੰਦਰ ’ਚ ਡੁੱਬਣ ਨਾਲ ਹੋਈ ਮੌਤ, ਧਾਹਾਂ ਮਾਰ ਰੋਇਆ ਪਰਿਵਾਰ
NEXT STORY