ਲੁਧਿਆਣਾ (ਖੁਰਾਣਾ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨਾਲ ਸਬੰਧਤ ਸੁਵਿਧਾ ਕੇਂਦਰਾਂ ਵਿਚ ਤਾਇਨਾਤ ਰਿਸ਼ਵਤਖੋਰ ਮੁਲਾਜ਼ਮਾਂ ਵੱਲੋਂ ਮੀਟਰ ਅਪਲਾਈ ਕਰਨ ਬਦਲੇ ਖਪਤਕਾਰਾਂ ਤੋਂ ਕਥਿਤ ਤੌਰ ’ਤੇ ਮੋਟੀ ਰਿਸ਼ਵਤ ਵਸੂਲੀ ਕਰਨ ਦੀਆਂ ਸ਼ਿਕਾਇਤਾਂ ਆਉਣ ਤੋਂ ਬਾਅਦ ਪਾਵਰਕਾਮ ਮੈਨੇਜਮੈਂਟ ਵੱਲੋਂ ਸੁਵਿਧਾ ਕੇਂਦਰਾਂ ’ਤੇ ਬਿਜਲੀ ਦੇ ਮੀਟਰ ਅਪਲਾਈ ਕਰਨ ਦਾ ਕੰਮ ਬੰਦ ਕਰ ਦਿੱਤਾ ਗਿਆ ਸੀ ਤਾਂ ਕਿ ਆਮ ਜਨਤਾ ਨੂੰ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਵਰਗੇ ਅਪਰਾਧ ਤੋਂ ਆਜ਼ਾਦੀ ਦਿਵਾਉਣ ਸਮੇਤ ਖੁਸ਼ਨੁਮਾ ਤੇ ਪਾਰਦਰਸ਼ੀ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ। ਅਜਿਹੇ ਵਿਚ ਖਪਤਕਾਰਾਂ ਦੇ ਨਵੇਂ ਬਿਜਲੀ ਮੀਟਰ ਅਪਲਾਈ ਕਰਨ ਦਾ ਸਾਰਾ ਕੰਮ ਕਾਜ ਸਿੰਗਲ ਵਿੰਡੋ ’ਤੇ ਆਨਲਾਈਨ ਪ੍ਰਕਿਰਿਆ ਰਾਹੀਂ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਹੁਣ ਤਕਨੀਕੀ ਖਰਾਬੀ ਕਾਰਨ ਸਿੰਗਲ ਵਿੰਡੋ ਦਾ ਕੰਮ ਪੂਰੀ ਤਰ੍ਹਾਂ ਠੱਪ ਪਿਆ ਹੈ ਜਿਸ ਕਾਰਨ ਖਪਤਕਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਟ੍ਰੈਫਿਕ ਚਲਾਨਾਂ ਦੀ 'ਹਨ੍ਹੇਰੀ', 2026 ਦੇ ਕੁੱਝ ਮਹੀਨਿਆਂ 'ਚ ਹੀ ਟੁੱਟੇ ਰਿਕਾਰਡ
ਇਸ ਦੌਰਾਨ ਲੁਧਿਆਣਾ ਸ਼ਹਿਰ ਨਾਲ ਸਬੰਧਤ ਪੰਜ ਵੱਖ-ਵੱਖ ਸੁਵਿਧਾ ਕੇਂਦਰਾਂ ਛਾਉਣੀ ਮੁਹੱਲਾ ਬਿਜਲੀ ਘਰ, ਅਗਰ ਨਗਰ ਡਵੀਜ਼ਨ, ਜਨਤਾ ਨਗਰ ਡਵੀਜ਼ਨ, ਸੀ.ਐੱਸ.ਸੀ. ਡਵੀਜ਼ਨ ਅਤੇ ਫੋਕਲ ਪੁਆਇੰਟ ਡਵੀਜ਼ਨ ਵਿਚ ਟੈਂਪਰੇਰੀ ਮੀਟਰ ਅਤੇ ਚੇਂਜ ਆਫ ਨੇਮ ਕਰਨ ਦਾ ਕੰਮ ਵੀ ਪੂਰੀ ਤਰ੍ਹਾਂ ਬੰਦ ਪਿਆ ਹੋਇਆ ਹੈ ਜਿਸ ਦਾ ਮੁੱਖ ਕਾਰਨ ਸੁਵਿਧਾ ਕੇਂਦਰਾਂ ’ਤੇ ਤਾਇਨਾਤ ਕੱਚੇ ਮੁਲਾਜ਼ਮਾਂ ਦੀ ਹੜਤਾਲ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਸੁਵਿਧਾ ਕੇਂਦਰਾਂ ’ਤੇ ਆਪਣੀਆਂ ਸਮੱਸਿਆਵਾਂ ਲੈ ਕੇ ਆਉਣ ਵਾਲੇ ਖਪਤਕਾਰਾਂ ਨੂੰ ਪੰਜਾਬ ਸਟੇਟ ਕਾਰਪੋਰੇਸ਼ਨ ਦੇ ਪੱਕੇ ਮੁਲਾਜ਼ਮ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੀ ਜਗ੍ਹਾ ਟਾਲ ਮਟੋਲ ਕਰਕੇ ਬੇਰੰਗ ਵਾਪਸ ਮੋੜ ਰਹੇ ਹਨ ।
ਇਹ ਵੀ ਪੜ੍ਹੋ : ਕੈਨੇਡਾ ਦੇ ਗੁਰਦੁਆਰਾ ਸਾਹਿਬ 'ਚ ਹੋਏ ਹਮਲੇ ਤੋਂ ਬਾਅਦ ਅਕਾਲ ਤਖ਼ਤ ਵੱਲੋਂ ਸਖ਼ਤ ਤਾਕੀਦ
ਕੁਝ ਖਪਤਕਾਰਾਂ ਨੇ ਰੱਖੜੀ ਦੇ ਤਿਉਹਾਰ ਜਾਂ ਫਿਰ ਸ਼ੁਭ ਲਗਨ ’ਤੇ ਆਪਣੇ ਨਵੇਂ ਘਰਾਂ ਵਿਚ ਗ੍ਰਹਿ ਪ੍ਰਵੇਸ਼ ਕਰਨਾ ਹੈ ਪਰ ਬਿਜਲੀ ਦੇ ਮੀਟਰ ਨਾ ਲੱਗਣ ਕਾਰਨ ਉਨ੍ਹਾਂ ਦਾ ਸਾਰਾ ਪਲਾਨ ਚੌਪਟ ਹੋ ਰਿਹਾ ਹੈ, ਨਾਲ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਮਿਲਣ ਵਾਲਾ ਰੈਵੇਨਿਊ ਵੀ ਰੁਕ ਗਿਆ ਹੈ ਕਿਉਂਕਿ ਨਵੇਂ ਮੀਟਰ ਅਪਲਾਈ ਕਰਨ, ਟੈਂਪਰੇਰੀ ਮੀਟਰ ਲਗਾਉਣ ਤੇ ਚੇਂਜ ਆਫ ਨਾਮ ਵਰਗੇ ਕੰਮਾਂ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਰਕਾਰੀ ਖਜ਼ਾਨੇ ਵਿਚ ਚੰਗੀ ਖਾਸੀ ਰਾਸ਼ੀ ਜਮ੍ਹਾ ਹੁੰਦੀ ਹੈ ਜੋ ਖਪਤਕਾਰਾਂ ਨੂੰ ਈਮਾਨਦਾਰੀ ਨਾਲ ਅਟੈਂਡ ਕਰਨ ਦੀ ਜਗ੍ਹਾ ਗੁੰਮਰਾਹ ਕਰਕੇ ਵਾਪਸ ਮੁੜ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਬੰਦ ਦੌਰਾਨ ਵੱਡੀ ਖ਼ਬਰ : ਲਗਾਤਾਰ ਦੋ ਗ੍ਰਨੇਡ ਸੁੱਟੇ ਗਏ, ਪੂਰਾ ਇਲਾਕਾ ਕੰਬਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਵਾਰਦਾਤ : ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ, ਫਿਰ ਮਾਸੂਮ ਪੁੱਤ ਨੂੰ ਭੈਣ ਘਰ ਛੱਡ ਹੋਇਆ ਫ਼ਰਾਰ
NEXT STORY