ਪਟਿਆਲਾ (ਬਲਜਿੰਦਰ, ਪਰਮੀਤ) : ਪੀ. ਐੱਸ. ਪੀ. ਸੀ. ਐੱਲ. ਵੱਲੋਂ ਪਾਵਰ ਕੁਆਲਿਟੀ (ਪੀ. ਕਿਉ.) ਮੀਟਰਾਂ ਦੀ ਖਰੀਦ ਪ੍ਰਕਿਰਿਆ ’ਚ ਇਕ ਤੋਂ ਬਾਅਦ ਇਕ ਸਵਾਲ ਖੜ੍ਹੇ ਹੋ ਰਹੇ ਹਨ। ਪੀ. ਐੱਸ. ਪੀ. ਐੱਲ. ਵੱਲੋਂ ਜਿਹੜੀ ਫਰਮ ਟੈਂਡਰ ਦਿੱਤਾ ਗਿਆ ਹੈ, ਉਸ ਦੇ ਮੀਟਰ ਦੀ ਇੰਸਪੈਕਸ਼ਨ ਰਿਪੋਰਟ ਸਹੀ ਨਹੀਂ ਆਈ ਅਤੇ ਇਹ ਪਾਵਰ ਕੁਆਲਿਟੀ ਮੀਟਿੰਗ ਇੰਸਪੈਕਸ਼ਨ ’ਚ ਨਾਕਾਮ ਰਹੇ। ਇੰਸਪੈਕਸ਼ਨ ਰਿਪੋਰਟ ਫੇਲ ਆਉਣ ਕਾਰਨ ਮੀਟਰ ਦੀ ਖਰੀਦ ਦੇ ਮਾਮਲੇ ’ਚ ਜਿਹੜੀਆਂ ਫਰਮਾਂ ਨੇ ਦੋਸ਼ ਲਾਏ ਸਨ, ਉਨ੍ਹਾਂ ਨੂੰ ਸਮਰਥਨ ਮਿਲ ਰਿਹਾ ਹੈ ਕਿਉਂਕਿ ਇੰਸਪੈਕਸ਼ਨ ਰਿਪੋਰਟ ਅਨੁਸਾਰ ਪੇਸ਼ ਕੀਤੇ ਮੀਟਰ ਟੈਂਡਰ ਦੀਆਂ ਸ਼ਰਤਾਂ ’ਤੇ ਖਰੇ ਨਹੀਂ ਉਤਰੇ ਕਿਉਂਕਿ ਉਨ੍ਹਾਂ ’ਚ ਲਾਜ਼ਮੀ ਸੀਲਿੰਗ ਪ੍ਰਬੰਧ ਦੀ ਘਾਟ ਸੀ। ਇੰਸਪੈਕਸਨ ਦੀ ਰਿਪੋਰਟ ਵਿਚ ਫੇਲ ਹੋਣ ਕਾਰਨ ਇਹ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਇਕ ਅਜਿਹਾ ਮੀਟਰ, ਜਿਸ ’ਚ ਬੁਨਿਆਦੀ ਤੌਰ ’ਤੇ ਲੋੜੀਂਦੀ ਵਿਸ਼ੇਸ਼ਤਾ ਦੀ ਘਾਟ ਸੀ, ਉਹ ਸੈਂਪਲ ਟੈਸਟਿੰਗ ਦਾ ਪੜਾਅ ਕਿਵੇਂ ਪਾਰ ਕਰ ਗਿਆ।
ਇਹ ਵੀ ਪੜ੍ਹੋ : ਅਧਿਆਪਕਾਂ ਨੂੰ ਝਟਕਾ, ਤਬਾਦਲਿਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ
ਮਾਮਲਾ ਉਦੋਂ ਹੋਰ ਵੀ ਮਹੱਤਵਪੂਰਨ ਬਣ ਗਿਆ ਹੈ, ਜਦੋਂ ਸਪਲਾਇਰ ਵੱਲੋਂ ਇਹ ਵੀ ਮੰਨਿਆ ਗਿਆ ਕਿ ਟੈਸਟਿੰਗ ਦੌਰਾਨ ਦਿੱਤਾ ਗਿਆ ਸੈਂਪਲ ਮੀਟਰ ਵੀ ਲੋੜੀਂਦੇ ਸੀਲਿੰਗ ਪ੍ਰਬੰਧ ਤੋਂ ਵਾਂਝਾ ਸੀ। ਇਸ ਦਾ ਅਰਥ ਇਹ ਹੈ ਕਿ ਇਹ ਖਾਮੀ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਹੀ ਸੀ ਅਤੇ ਇਸ ਨੂੰ ਸੈਂਪਲ ਮੁਲਾਂਕਣ ਦੌਰਾਨ ਹੀ ਪਤਾ ਲੱਗ ਜਾਣਾ ਚਾਹੀਦਾ ਸੀ। ਦੱਸਣਯੋਗ ਹੈ ਕਿ ਇਸ ਸਬੰਧੀ ਮੈਸ. ਐਨਰਜ਼ੀ ਇਲੈਕਟਰੀਕਲ ਪੰਚਕੂਲਾ ਵੱਲੋਂ ਬਕਾਇਦਾ ਸੀ. ਐੱਮ. ਡੀ. ਨੂੰ ਪੱਤਰ ਦੇ ਕੇ ਇਸ ਸਬੰਧੀ ਸਬੂਤਾਂ ਸਮੇਤ ਇਕ ਸ਼ਿਕਾਇਤ ਵੀ ਦਿੱਤੀ ਗਈ ਹੈ। ਇਸ ਦੇ ਬਾਵਜੂਦ ਜਦੋਂ ਪੀ. ਐੱਸ. ਪੀ. ਸੀ. ਐੱਲ. ਨੇ ਟੈਂਡਰ ਪ੍ਰਕ੍ਰਿਆ ਨੂੰ ਜਾਰੀ ਰੱਖਿਆ ਤਾਂ ਇਸੇ ਫਰਮ ਵੱਲੋਂ ਪੀ. ਐੱਸ. ਪੀ. ਐੱਲ. ਨੂੰ ਇਕ ਲੀਗਲ ਨੋਟਿਸ ਵੀ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਅੱਤ ਦੀ ਗਰਮੀ ਵਿਚਾਲੇ ਬਿਜਲੀ ਖਪਤਕਾਰਾਂ ਲਈ ਨਵੀਂ ਮੁਸੀਬਤ, ਕਈ ਮੀਟਰਾਂ ਦੀਆਂ ਕੱਟੀਆਂ ਤਾਰਾਂ
ਇਥੇ ਇਹ ਵੀ ਦੱਸਣਯੋਗ ਹੈ ਕਿ ਪੀ. ਐੱਸ. ਪੀ. ਸੀ. ਐੱਲ. ਨੇ ਇਕ ਅਜਿਹੀ ਫਰਮ ਨੂੰ ਇਸ ਅਧਾਰ ’ਤੇ ਪ੍ਰੀ. ਬਿਡ ਵਿਚ ਉਸ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ ਕਿ ਉਸ ਦੇ ਮੀਟਰਾਂ ’ਚ ਸੀਲੰਗ ਪ੍ਰਬੰਧਨ ਨਹੀਂ ਸੀ। ਇਕ ਹਜ਼ਾਰ ਮੀਟਰਾਂ ਦੀ ਸਪਲਾਈ ਦਾ ਇਹ ਮਾਮਲਾ ਪੀ. ਐੱਸ. ਪੀ. ਸੀ. ਐੱਲ. ਲਈ ਗਲੇ ਦੀ ਹੱਡੀ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਜਿਹੜੀ ਫਰਮ ਨੂੰ ਟੈਂਡਰ ਦਿੱਤਾ ਜਾ ਰਿਹਾ ਹੈ, ਉਸ ਨੇ ਵੀ ਇਹ ਸਵਾਲ ਖੜ੍ਹੇ ਕੀਤੇ ਹਨ ਕਿ ਜਦੋਂ ਸੈਂਪਲੰਗ ਟੈਸਟਿੰਗ ’ਚ ਵੀ ਉਸ ਦੇ ਮੀਟਰਾਂ ’ਚ ਸੀਲੰਗ ਪ੍ਰਬੰਧਨ ਨਹੀਂ ਸੀ ਤਾਂ ਫੇਰ ਉਸ ਨੂੰ ਮਨਜ਼ੂਰੀ ਕਿਉਂ ਦਿੱਤੀ ਗਈ ਸੀ। ਫਿਲਹਾਲ ਇਹ ਮਾਮਲਾ ਕਾਫੀ ਗੰਭੀਰ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ : ਬਿਜਲੀ 'ਚ ਮਿਲਣ ਵਾਲੀ ਵਿਸ਼ੇਸ਼ ਛੋਟ 'ਤੇ ਝਟਕਾ, ਮਾਰਚ ਮਹੀਨੇ ਤੋਂ ਲੱਖਾਂ ਰੁਪਏ ਦੇ ਬਕਾਇਆ ਨੋਟਿਸ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ : ਅਸਲੇ ਨੂੰ ਲੈ ਕੇ ਜਾਰੀ ਹੋਏ ਸਖ਼ਤ ਹੁਕਮ, ਜਾਣੋ ਕਦੋਂ ਤੱਕ ਲਾਗੂ ਰਹੇਗੀ ਪਾਬੰਦੀ
NEXT STORY