ਪਟਿਆਲਾ (ਰਾਜੇਸ਼ ਪੰਜੌਲਾ, ਪਰਮੀਤ) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੇ ਨਵ ਨਿਯੁਕਤ ਸੀ. ਐੱਮ. ਡੀ. ਗੁਰਕੀਰਤ ਕ੍ਰਿਪਾਲ ਸਿੰਘ ਆਈ. ਏ. ਐੱਸ. ਨੇ ਕਿਹਾ ਹੈ ਕਿ ਪੰਜਾਬ 'ਚ ਘਰੇਲੂ ਬਿਜਲੀ ਖ਼ਪਤਕਾਰਾਂ ਦੇ ਜਿਹੜੇ ਬਿੱਲ ਗਲਤ ਆ ਗਏ ਹਨ, ਉਹ ਤਕਨੀਕੀ ਨੁਕਸ ਦਾ ਨਤੀਜਾ ਹਨ ਅਤੇ ਪਾਵਰਕਾਮ ਦੀ ਟੀਮ ਇਸ ਮਾਮਲੇ 'ਚ ਕੰਮ ਕਰ ਰਹੀ ਹੈ ਅਤੇ 30 ਨਵੰਬਰ ਤੱਕ ਇਸ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ। ਇਸ ਤੋਂ ਬਾਅਦ ਖ਼ਪਤਕਾਰਾਂ ਦੀ ਟੈਨਸ਼ਨ ਖ਼ਤਮ ਹੋ ਗਈ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਗਲਤ ਬਿੱਲਾਂ ਦੇ ਕਾਰਨ ਹੀ ਘਰੇਲੂ ਖ਼ਪਤਕਾਰ ਜਿਨ੍ਹਾਂ ਨੇ ਬਿੱਲ ਨਹੀਂ ਭਰੇ, ਉਨ੍ਹਾਂ ਦੇ ਘਰੇਲੂ ਕੁਨੈਕਸ਼ਨ ਕੱਟਣ ’ਤੇ ਰੋਕ ਲਗਾ ਦਿੱਤੀ ਗਈ ਹੈ ਪਰ ਕਮਰਸ਼ੀਅਲ ਤੇ ਇੰਡਸਟਰੀਅਲ ਖ਼ਪਤਕਾਰਾਂ ਵਾਸਤੇ ਅਜਿਹੀ ਕੋਈ ਰੋਕ ਨਹੀਂ ਹੈ ਅਤੇ ਅਸੀਂ ਬਿਜਲੀ ਚੋਰੀ ਰੋਕਣ ਸਮੇਤ ਬਿੱਲਾਂ ਦੀ ਉਗਰਾਹੀ ਕਰ ਰਹੇ ਹਾਂ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੂਫ਼ਾਨ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ ਲਈ ਚਿਤਾਵਨੀ, ਪੜ੍ਹੋ ਮੀਂਹ ਨੂੰ ਲੈ ਕੇ ਨਵੀਂ ਭਵਿੱਖਬਾਣੀ
ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਅਦਾਰਿਆਂ ਵੱਲ ਬਿਜਲੀ ਬਿੱਲਾਂ ਦੇ 2400 ਕਰੋੜ ਰੁਪਏ ਬਕਾਇਆ ਹਨ, ਜਿਨ੍ਹਾਂ ਨੂੰ ਉਗਰਾਹੁਣ ਲਈ ਯਤਨ ਜਾਰੀ ਹਨ। ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ ਖੇਤੀਬਾੜੀ ਖੇਤਰ 'ਚ ਕਿਸਾਨਾਂ ਵਾਸਤੇ ਜਿਹੜੀ ਸਵੈ ਇੱਛਤ ਲੋਡ ਦੱਸਣ ਦੀ ਯੋਜਨਾ (ਵੀ. ਡੀ. ਐੱਸ.) ਸ਼ੁਰੂ ਕੀਤੀ ਗਈ ਹੈ, ਘਰੇਲੂ ਖ਼ਪਤਕਾਰਾਂ ਵਾਸਤੇ ਉਹ ਯੋਜਨਾ ਲਾਗੂ ਕਰਨ ਦੀ ਕੋਈ ਤਜਵੀਜ਼ ਵਿਚਾਰ ਅਧੀਨ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬਿਜਲੀ ਨਿਗਮ ਬੇਸ਼ੱਕ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਬਿਜਲੀ ਪੈਦਾਵਾਰ ਵਧਾਉਣ ਦਾ ਯਤਨ ਕਰ ਰਿਹਾ ਹੈ ਪਰ ਵੱਡੀ ਮੁਸ਼ਕਿਲ ਟਰਾਂਸਮਿਸ਼ਨ ਢਾਂਚੇ 'ਚ ਵੱਡਾ ਸੁਧਾਰ ਲਿਆਉਣ ਦੀ ਹੈ, ਜਿਸ ਵਾਸਤੇ ਉਪਰਾਲੇ ਜਾਰੀ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਦੇ DA ਮਾਮਲੇ 'ਤੇ ਤਾਜ਼ਾ ਅਪਡੇਟ, ਪੜ੍ਹੋ ਅੱਜ ਹਾਈਕੋਰਟ 'ਚ ਕੀ ਹੋਇਆ
ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ 'ਚ ਬਿਜਲੀ ਦੀ ਮੰਗ ਰਿਕਾਰਡ ਪੱਧਰ ’ਤੇ ਪਹੁੰਚੀ ਹੈ, ਜਿਸਨੂੰ ਅਸੀਂ ਪੂਰਾ ਕੀਤਾ ਹੈ ਪਰ ਇਸ ਵਾਸਤੇ ਬਹੁਤ ਮਹਿੰਗੀ ਬਿਜਲੀ ਵੀ ਖ਼ਰੀਦਣੀ ਪਈ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬਿੱਲਾਂ ਦੀ ਉਗਰਾਹੀ ਦੇ ਨਾਲ-ਨਾਲ ਟਰਾਂਸਮਿਸ਼ਨ ਘਾਟੇ ਘਟਾ ਕੇ ਬਿਜਲੀ ਨਿਗਮ ਦੀ ਆਮਦਨ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ। ਰੋਪੜ ਥਰਮਲ ਪਲਾਂਟ 'ਚ 800 ਮੈਗਾਵਾਟ ਦੇ ਤਿੰਨ ਨਵੇਂ ਯੂਨਿਟ ਲਾਉਣ ਬਾਰੇ ਉਨ੍ਹਾਂ ਕਿਹਾ ਕਿ ਇਹ ਯੂਨਿਟ ਲਾਉਣ ਲਈ ਰਿਪੋਰਟ ਤਿਆਰ ਹੈ ਅਤੇ ਅਗਲੀ ਪ੍ਰਕਿਰਿਆ ਆਰੰਭੀ ਗਈ ਹੈ ਅਤੇ ਭਵਿੱਖ 'ਚ ਇਹ ਯੂਨਿਟ ਕਾਰਜਸ਼ੀਲ ਹੋਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਅੰਮ੍ਰਿਤਸਰ 'ਚ BSF ਦੀ ਵੱਡੀ ਕਾਰਵਾਈ! ਕਰੋੜਾਂ ਦੀ ਹੈਰੋਇਨ, ਅਫ਼ੀਮ ਕੀਤੀ ਬਰਾਮਦ, ਡਰੋਨ ਵੀ ਮਿਲਿਆ
NEXT STORY