ਲੁਧਿਆਣਾ (ਸਲੂਜਾ) : ਬਹੁਤ ਸਾਰੇ ਬਿਜਲੀ ਖ਼ਪਤਕਾਰ ਅੱਜ ਤੱਕ ਸਿੱਧੀ ਕੁੰਡੀ ਪਾ ਕੇ ਬਿਜਲੀ ਚੋਰੀ ਕਰ ਕੇ ਬਿਜਲੀ ਮਹਿਕਮੇ ਨੂੰ ਚੂਨਾ ਲਾਉਂਦੇ ਆ ਰਹੇ ਹਨ। ਸਮੇਂ ਦੇ ਨਾਲ ਆਧੁਨਿਕ ਤਕਨਾਲੋਜੀ ਨੇ ਹੁਣ ਸਭ ਕੁੱਝ ਬਦਲ ਦਿੱਤਾ ਹੈ। ਪਾਵਰਕਾਮ ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ ਜੋ ਬਿਜਲੀ ਮਹਿਕਮੇ ਵੱਲੋਂ ਆਧੁਨਿਕ ਤਕਨਾਲੋਜੀ ਨਾਲ ਲੈਸ ਬਿਜਲੀ ਮੀਟਰ ਲੁਧਿਆਣਾ ਸਮੇਤ ਵੱਖ-ਵੱਖ ਹਿੱਸਿਆਂ ’ਚ ਲਗਾਏ ਜਾ ਰਹੇ ਹਨ, ਉਨ੍ਹਾਂ ਦੀ ਬਿਲਿੰਗ ਹੁਣ ਪੋਰਟ ਕੇਬਲ ਬਿਲਿੰਗ ਡਿਵਾਈਸ ਜ਼ਰੀਏ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮਰਹੂਮ 'ਸਰਦੂਲ ਸਿਕੰਦਰ' ਦੇ ਹਸਪਤਾਲ ਵੱਲ 10 ਲੱਖ ਦੇ ਬਕਾਏ ਸਬੰਧੀ ਕੈਪਟਨ ਨੇ ਦਿੱਤੇ ਇਹ ਹੁਕਮ
ਇਹ ਅਜਿਹਾ ਡਿਵਾਈਸ ਹੈ, ਜੋ ਮੀਟਰ ਰੀਡਿੰਗ ਲੈਣ ਦੇ ਸਮੇਂ ਇਸ ਗੱਲ ਨੂੰ ਬੇਨਕਾਬ ਕਰ ਦੇਵੇਗਾ ਕਿ ਇਸ ਖ਼ਪਤਕਾਰ ਨੇ ਬਿਜਲੀ ਮੀਟਰ ਨਾਲ ਛੇੜਛਾੜ ਕਰਦਿਆਂ ਬਿਜਲੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਇਸ ਖ਼ਪਤਕਾਰ ਨੇ ਬਿਜਲੀ ਚੋਰੀ ਕਰਦੇ ਹੋਏ ਮਹਿਕਮੇ ਨੂੰ ਵਿੱਤੀ ਤੌਰ ’ਤੇ ਨੁਕਸਾਨ ਪਹੁੰਚਾਇਆ ਹੈ। ਇਹ ਡਿਵਾਈਸ ਖ਼ਪਤਕਾਰ ਦੀ ਰੀਡਿੰਗ ਦਾ ਬਿਲਕੁਲ ਸਹੀ ਡਾਟਾ ਵੀ ਸਾਹਮਣੇ ਰੱਖ ਦੇਵੇਗਾ।
ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ 'ਸਰਦੂਲ ਸਿਕੰਦਰ' ਨੇ ਦੁਨੀਆ ਨੂੰ ਕਿਹਾ ਅਲਵਿਦਾ, ਫੋਰਟਿਸ ਹਸਪਤਾਲ 'ਚ ਤੋੜਿਆ ਦਮ
ਖ਼ਪਤਕਾਰਾਂ ਤੇ ਮਹਿਕਮੇ ਨੂੰ ਮਿਲੇਗੀ ਰਾਹਤ
ਪਾਵਰਕਾਮ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਸ ਡਿਵਾਈਸ ਦਾ ਇਕ ਸਭ ਤੋਂ ਵੱਡਾ ਫਾਇਦਾ ਖ਼ਪਤਕਾਰ ਅਤੇ ਮਹਿਕਮੇ ਲਈ ਇਹ ਰਹੇਗਾ ਕਿ ਗਲਤ ਰੀਡਿੰਗ ਜਾ ਓਵਰ ਬਿਲਿੰਗ ਦਾ ਵਿਵਾਦ ਨਹੀਂ ਰਹੇਗਾ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਕੇਂਦਰ ਨੇ ਖੇਡਿਆ ਨਵਾਂ ਦਾਅ, ਫ਼ਸਲਾਂ ਦੀ ਅਦਾਇਗੀ ਸਬੰਧੀ ਫੜ੍ਹੀ ਇਹ ਜ਼ਿੱਦ
ਬਹੁਤ ਸਾਰੇ ਕੇਸਾਂ 'ਚ ਖ਼ਪਤਕਾਰਾਂ ਵੱਲੋਂ ਇਹ ਸ਼ਿਕਾਇਤ ਮਹਿਕਮੇ ਦੇ ਅਧਿਕਾਰੀਆਂ ਨੂੰ ਕੀਤੀ ਜਾਂਦੀ ਹੈ ਕਿ ਉਨ੍ਹਾਂ ਦਾ ਬਿੱਲ ਰੁਟੀਨ ਤੋਂ ਕਿਤੇ ਜ਼ਿਆਦਾ ਆਇਆ ਹੈ। ਇਸ ਤਰ੍ਹਾਂ ਦੇ ਕੇਸਾਂ 'ਚ ਕਈ ਕੇਸ ਤਾਂ ਅਦਾਲਤ ’ਚ ਵਿਚਾਰ ਅਧੀਨ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤਕਨਾਲੋਜੀ ਨਾਲ ਬਿਜਲੀ ਚੋਰੀ ਨੂੰ ਨਕੇਲ ਪਵੇਗੀ।
ਨੋਟ : ਪੰਜਾਬ 'ਚ ਬਿਜਲੀ ਚੋਰੀ ਰੋਕਣ ਬਾਰੇ ਮਹਿਕਮੇ ਵੱਲੋਂ ਕੀਤੀ ਪਹਿਲ ਕਦਮੀ ਬਾਰੇ ਦਿਓ ਰਾਏ
ਮਰਹੂਮ 'ਸਰਦੂਲ ਸਿਕੰਦਰ' ਦੇ ਹਸਪਤਾਲ ਵੱਲ 10 ਲੱਖ ਦੇ ਬਕਾਏ ਸਬੰਧੀ ਕੈਪਟਨ ਨੇ ਦਿੱਤੇ ਇਹ ਹੁਕਮ
NEXT STORY