ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸੋਮਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਮਾਛੀਵਾੜਾ ਸਾਹਿਬ, (ਟੱਕਰ) : ਮਾਛੀਵਾੜਾ ਸਾਹਿਬ ਗਰਿੱਡ ’ਚ ਟੀ-1 ਪਾਵਰ ਟਰਾਂਸਫਾਰਮਰ ਦੀ ਮੁਰੰਮਤ ਕਾਰਨ ਇਸ ਤੋਂ ਚੱਲਣ ਵਾਲੀ ਬਿਜਲੀ ਸਪਲਾਈ ਸੋਮਵਾਰ 10 ਅਗਸਤ ਨੂੰ ਬੰਦ ਰਹੇਗੀ। ਐੱਸ.ਡੀ.ਓ. ਦਲਜੀਤ ਸਿੰਘ ਨੇ ਦੱਸਿਆ ਕਿ ਬਿੰਦਰਾ ਮਿੱਲ, ਗਰਗਕੋਨ ਕਾਸਟ, ਚਰਨ ਕੰਵਲ ਸਾਹਿਬ, ਮਾਰਕਫੈੱਡ, ਊਰਨਾ, ਮਿਲਕੋਵਾਲ, ਚਕਲੀ ਆਦਲ, ਅਢਿਆਣਾ, ਮੇਨ ਬਜਾਰ ਫੀਡਰ, ਸ਼ੇਰਗਿੱਲ ਅਤੇ ਗੜ੍ਹੀ ਬੇਟ ਮੋਟਰਾਂ ਵਾਲੇ ਫੀਡਰ ਸਵੇਰੇ 10 ਵਜੇ ਤੋਂ 12 ਵਜੇ ਤੱਕ ਬੰਦ ਰਹਿਣਗੇ। ਇਹ ਸਮਾਂ ਵੱਧ ਘੱਟ ਵੀ ਸਕਦਾ ਹੈ।
ਅੰਮ੍ਰਿਤਸਰ, (ਸ. ਹ.)- ਚਾਟੀਵਿੰਡ ਸਬ-ਡਵੀਜ਼ਨ ਦੇ ਐੱਸ. ਡੀ. ਓ. ਵਲੋਂ ਦਿੱਤੀ ਜਾਣਕਾਰੀ ਅਨੁਸਾਰ ਸੋਮਵਾਰ 10 ਅਗਸਤ ਨੂੰ 11 ਕੇ. ਵੀ. ਫੀਡਰ ਬੀਬੀ ਕੌਲਾਂ ਜੀ ਜ਼ਰੂਰੀ ਮੁਰਮੰਤ ਦੌਰਾਨ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗਾ। ਇਸ ਦੌਰਾਨ ਗੰਡਾ ਸਿੰਘ ਕਾਲੋਨੀ, ਉੱਤਮ ਨਗਰ, ਸਰਬਜੀਤ ਨਗਰ, ਬਾਬਾ ਦੀਪ ਸਿੰਘ ਐਵੇਨਿਊ, ਗੁਰੂ ਰਾਮ ਦਾਸ ਐਵੈਨਿਊ, ਮਾਤਾ ਕੌਲਾਂ ਜੀ ਨਗਰ, ਕ੍ਰਿਸ਼ਨਾ ਨਗਰ ਆਦਿ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਪਟਿਆਲਾ-ਰਾਜਪੁਰਾ ਰੋਡ 'ਤੇ ਚੱਲਦੀ ਸਕਾਰਪੀਓ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ
NEXT STORY