ਲੁਧਿਆਣਾ (ਵਿਜੇ/ਰਿਸ਼ੀ): ਪੰਜਾਬ ਵਿਚ ਅੱਧੀ ਰਾਤ ਨੂੰ ਬਦਮਾਸ਼ਾਂ ਤੇ ਪੁਲਸ ਵਿਚਾਲੇ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਵਿਚ ਪੁਲਸ ਪਾਰਟੀ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋ ਗਿਆ ਹੈ। ਇਸ ਦੌਰਾਨ ਦੋਹਾਂ ਪਾਸਿਓਂ ਫ਼ਾਇਰਿੰਗ ਵੀ ਹੋਈ। ਇਸ ਐਨਕਾਊਂਟਰ ਵਿਚ 2 ਜਣਿਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।
ਇਹ ਖ਼ਬਰ ਵੀ ਪੜ੍ਹੋ - ਮੀਂਹ ਮਗਰੋਂ ਫ਼ਿਰ ਵਧੇਗਾ ਤਾਪਮਾਨ! ਜਾਣੋ ਆਉਣ ਵਾਲੇ ਦਿਨਾਂ 'ਚ ਕੀ ਰਹੇਗਾ ਮੌਸਮ ਦਾ ਮਿਜ਼ਾਜ
ਮੁੱਢਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਤਕਰੀਬਨ 1 ਵਜੇ ਚੂਹਰਪੁਰ ਰੋਡ 'ਤੇ ਪੁਲਸ ਅਤੇ ਬਦਮਾਸ਼ਾਂ ਦੇ ਵਿਚ ਮੁਕਾਬਲਾ ਹੋਇਆ। ਪੁਲਿਸ ਨੇ ਬਦਮਾਸ਼ਾਂ ਨੂੰ ਸਰੰਡਰ ਕਰਨ ਵਾਸਤੇ ਆਖਿਆ ਪਰ ਬਦਮਾਸ਼ਾਂ ਨੇ ਸਰੰਡਰ ਨਹੀਂ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਘੇਰਾ ਪਾਇਆ ਅਤੇ ਬਦਮਾਸ਼ਾਂ ਤੇ ਪੁਲਸ ਵਿਚਕਾਰ ਫਾਇਰਿੰਗ ਹੋਈ। ਪੁਲਸ ਵੱਲੋਂ ਬਦਮਾਸ਼ਾਂ ਦੇ ਪੈਰਾਂ 'ਤੇ ਗੋਲ਼ੀਆਂ ਚਲਾਈਆਂ ਗਈਆਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ 'ਚ ਫੇਰਬਦਲ, IPS ਤੇ PPS ਅਧਿਕਾਰੀਆਂ ਦੇ ਹੋਏ ਤਬਾਦਲੇ
ਇਸ ਐਨਕਾਊਂਟਰ ਵਿਚ 2 ਬਦਮਾਸ਼ਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਇਕ ਮੁਲਜ਼ਮ ਦੀ ਪਛਾਣ ਦੇਗਾ ਵਜੋਂ ਹੋਈ ਹੈ। ਦੋਹਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਫ਼ਿਲਹਾਲ ਪੁਲਸ ਦੇ ਕਿਸੇ ਉੱਚ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਅਲੀ ਦਸਤਾਵੇਜ਼ਾਂ ’ਤੇ ਬਣੀਆਂ ਰਜਿਸਟਰੀਆਂ ਨੂੰ ਰਿਕਾਰਡ ਰੂਮ ’ਚ ਚੜ੍ਹਾਉਣ ਵਾਲੇ 2 ਮੁਲਜ਼ਮ ਕਾਬੂ
NEXT STORY