ਅੰਮ੍ਰਿਤਸਰ (ਰਮਨ) - ਅਸਟੇਟ ਵਿਭਾਗ ਨੇ ਸ਼ਹਿਰ ’ਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਸਖ਼ਤ ਮੁਹਿੰਮ ਚਲਾਈ ਹੈ। ਟੀਮ ਵਲੋਂ ਨਾਜਾਇਜ਼ ਕਬਜ਼ਿਆਂ ਅਤੇ ਕਬਜ਼ਾਧਾਰੀਆਂ ਨੂੰ ਲੈ ਕੇ ਸਖ਼ਤੀ ਵਰਤੀ ਜਾ ਰਹੀ ਹੈ। ਨਾਜਾਇਜ਼ ਕਬਜ਼ਾ ਪੱਕੇ ਤੌਰ ’ਤੇ ਕੀਤਾ ਹੋਵੇ, ਉਸ ਨੂੰ ਡਿੱਚ ਮਸ਼ੀਨ ਨਾਲ ਢਾਹ ਦਿੱਤਾ ਜਾਂਦਾ ਹੈ। ਅਸਟੇਟ ਅਧਿਕਾਰੀ ਧਰਮਿੰਦਰਜੀਤ ਸਿੰਘ ਨੇ ਟੀਮ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਜਦੋਂ ਵੀ ਕਾਰਵਾਈ ਲਈ ਨਿਕਲਣਾ ਤਾਂ ਨਾ ਕਿਸੇ ਦਾ ਫੋਨ ਸੁਣਨਾ ਨਾਲ ਕਿਸੇ ਸਿਫਾਰਿਸ਼ ਸੁਣਨੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਨੇ ਕਾਰਵਾਈ ਦੌਰਾਨ ਫੋਨ ਵੀ ਕਰਵਾਇਆ ਤਾਂ ਬਖਸ਼ਿਆ ਨਹੀਂ ਜਾਵੇਗਾ ਉਸ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਥਾਣਾ ਮਜੀਠਾ ਦੇ ASI ਦਾ ਕਾਰਨਾਮਾ : ਗੱਲ ਸੁਨਣ ਦੀ ਥਾਂ ਨੌਜਵਾਨ ਨਾਲ ਖਹਿਬੜਿਆ, ਜੜਿਆ ਥੱਪੜ (ਤਸਵੀਰਾਂ)
ਸਰਕਾਰੀ ਕਾਰਵਾਈ ’ਚ ਵਿਘਨ ਪਾਇਆ ਤਾਂ ਕਰਾਵਾਂਗੇ ਕੇਸ ਦਰਜ :
ਅਸਟੇਟ ਅਧਿਕਾਰੀ ਨੇ ਕਿਹਾ ਕਿ ਹੁਣ ਸਖ਼ਤ ਵਰਤ ਦਿੱਤੀ ਗਈ ਹੈ ਅਤੇ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਸ਼ਹਿਰ ’ਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ’ਚ ਸਰਕਾਰੀ ਕਾਰਵਾਈ ’ਚ ਦਖਲਅੰਦਾਜ਼ੀ ਕੀਤੀ ਤਾਂ ਉਸ ਖ਼ਿਲਾਫ਼ ਕੇਸ ਦਰਜ ਕਰਾਵਾਂਗੇ। ਉਨ੍ਹਾਂ ਕਿਹਾ ਕਿ ਹਮੇਸ਼ਾ ਵੇਖਿਆ ਜਾਂਦਾ ਹੈ ਕਿ ਲੋਕ ਟੀਮ ਦੇ ਨਾਲ ਉਲਝਦੇ ਹਨ ਜਿਸ ਨਾਲ ਹੁਣ ਲੋਕ ਸਮਝ ਲੈਂਦਾ ਕਿ ਸਰਕਾਰੀ ਕਰਮਚਾਰੀ ਨਾਲ ਸਰਕਾਰੀ ਕੰਮਾਂ ’ਚ ਦਖਅੰਦਾਜ਼ੀ ਕਰਨ ਨੂੰ ਲੈ ਕੇ ਨਿਗਮ ਚੁਪ ਨਹੀਂ ਰਹੇਗਾ। ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਨਿਗਮ ’ਚ ਆ ਕੇ ਉਨ੍ਹਾਂ ਨੂੰ ਸੰਪਰਕ ਕਰੇ। ਵੀਰਵਾਰ ਨੂੰ ਟੀਮ ਨੇ ਰਾਣੀ ਕਾ ਬਾਗ, ਮਕਬੂਲਪੁਰਾ ਚੌਕ, ਦੋਬੁਰਜੀ ਆਦਿ ਇਲਾਕਿਆਂ ’ਚ ਸਖ਼ਤ ਕਾਰਵਾਈ ਕੀਤੀ ਅਤੇ ਇਕ ਵਿਅਕਤੀ ਵਲੋਂ ਕਈ ਫੀਟ ਤੱਕ ਕਬਜ਼ਾ ਕੀਤਾ ਸੀ, ਜਿਸਨੂੰ ਡਿੱਚ ਮਸ਼ੀਨ ਦੀ ਸਹਾਇਤਾ ਨਾਲ ਢਾਹਿਆ ਉਥੇ ਹੀ ਕਬਜ਼ਾਧਾਰੀਆਂ ਦਾ ਸਾਮਾਨ ਜ਼ਬਤ ਕੀਤਾ।
ਪੜ੍ਹੋ ਇਹ ਵੀ ਖ਼ਬਰ - ਮਾਮਾ-ਭਾਣਜੀ ਦੇ ਰਿਸ਼ਤੇ ਹੋਏ ਤਾਰ-ਤਾਰ, ਪ੍ਰੇਮ ਵਿਆਹ ਕਰਾਉਣ ਮਗਰੋਂ ਕੀਤੀ ਖ਼ੁਦਕੁਸ਼ੀ (ਵੀਡੀਓ)
ਜਲੰਧਰ: ਗੁਆਂਢੀ ਤੋਂ ਤੰਗ 28 ਸਾਲਾ ਨੌਜਵਾਨ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ
NEXT STORY