ਮਖੂ (ਵਾਹੀ, ਕੁਮਾਰ) : ਪੁਲਸ ਥਾਣਾ ਮਖੂ ਅਧੀਨ ਬੀਤੀ ਰਾਤ ਇਕ ਸਾਬਕਾ ਫੌਜੀ ਵੱਲੋਂ ਗੋਲ਼ੀਆਂ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਰਨੈਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਕੁੱਸੂ ਵਾਲਾ ਮੋੜ ਜੋ ਕਿ ਫੌਜ ਵਿਚੋਂ ਸੇਵਾ ਮੁਕਤ ਹੋ ਕੇ ਸਹਿਕਾਰੀ ਬੈਂਕ ਵਿਖੇ ਸਕਿਓਰਿਟੀ ਗਾਰਡ ਲੱਗਾ ਹੋਇਆ ਹੈ, ਵੱਲੋਂ ਬੀਤੀ ਰਾਤ 10.30 ਵਜੇ ਆਪਣੀ ਪਤਨੀ ਗੁਰਚਰਨ ਕੌਰ ਨੂੰ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡਾ ਹਾਦਸਾ, ਤਿੰਨ ਨੌਜਵਾਨ ਦੋਸਤਾਂ ਦੀ ਮੌਤ (ਤਸਵੀਰਾਂ)
ਜਰਨੈਲ ਸਿੰਘ ਨੇ ਇਹ ਕਾਰਾ ਆਪਣੇ ਲਾਇਸੰਸੀ ਰਿਵਾਲਵਰ ਨਾਲ ਕੀਤਾ। ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨਾਂ ’ਤੇ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਤਫਤੀਸ਼ ਜਾਰੀ ਹੈ।
ਇਹ ਵੀ ਪੜ੍ਹੋ : ਮੋਗਾ 'ਚ ਵੱਡੀ ਵਾਰਦਾਤ, ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢੀ ਪਤਨੀ
ਪਿਛਲੇ ਦੋ ਦਿਨਾਂ ਦੌਰਾਨ ਇਹ ਦੂਜਾ ਕਤਲ
ਇਥੇ ਇਹ ਵੀ ਵਰਨਣਯੋਗ ਹੈ ਕਿ ਮਖੂ ਵਿਖੇ ਪਿਛਲੇ ਦੋ ਦਿਨਾਂ ਵਿਚ ਇਹ ਦੂਜਾ ਕਤਲ ਹੈ ਅਤੇ ਅਮਨ ਕਾਨੂੰਨ ਦੇ ਪੱਖੋਂ ਮਖੂ ਦਾ ਬੁਰਾ ਹਾਲ ਹੈ। ਕਤਲਾਂ ਤੋਂ ਇਲਾਵਾ ਨਸ਼ੇ ਚਿੱਟੇ ਦੀ ਬੇਰੋਕ ਵਿਕਰੀ ਅਤੇ ਲੁੱਟਾਂ-ਖੋਹਾਂ ਵੀ ਨਿਰਵਿਘਨ ਜਾਰੀ ਹਨ ਅਤੇ ਵੱਡੀ ਗਿਣਤੀ ਵਿਚ ਨਾਜਾਇਜ਼ ਅਸਲਾ ਨੌਜਵਾਨਾਂ ਅਤੇ ਅਪਰਾਧਿਕ ਕਿਸਮ ਦੇ ਲੋਕਾਂ ਦਾ ਸ਼ੌਂਕ ਬਣ ਗਿਆ ਹੈ।
ਇਹ ਵੀ ਪੜ੍ਹੋ : ਮਖੂ ’ਚ ਵੱਡੀ ਵਾਰਦਾਤ, ਕਿਰਾਏ ’ਤੇ ਕਾਰ ਲਿਜਾ ਕੇ ਬੇਰਹਿਮੀ ਨਾਲ ਡਰਾਇਵਰ ਦਾ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਲੁਧਿਆਣਾ 'ਚ ਵੱਡਾ ਹਾਦਸਾ, ਤਿੰਨ ਨੌਜਵਾਨ ਦੋਸਤਾਂ ਦੀ ਮੌਤ (ਤਸਵੀਰਾਂ)
NEXT STORY