ਸ੍ਰੀ ਮੁਕਤਸਰ ਸਾਹਿਬ(ਤਰਸੇਮ ਢੁੱਡੀ)—ਮੁਕਤਸਰ 'ਚ ਪਟਿਆਲਾ ਦੇ ਆਬਕਾਰੀ ਵਿਭਾਗ ਸੰਯੁਕਤ ਪੱਧਰ ਗੁਰਤੇਜ ਸਿੰਘ ਦੀ ਅਗਵਾਈ 'ਚ 9 ਜ਼ਿਲਿਆਂ ਦੇ ਠੇਕੇਦਾਰਾ ਨਾਲ ਇਕ ਬੈਠਕ ਕੀਤੀ ਗਈ। ਇਸ ਬੈਠਕ ਦਾ ਮੁੱਖ ਮੰਤਵ ਹਰਿਆਣੇ ਤੋਂ ਪੰਜਾਬ 'ਚ ਨਸ਼ਾ ਤਸੱਕਰਾਂ ਵੱਲੋਂ ਕੀਤੀ ਜਾ ਰਹੀ ਦੇਸੀ ਅਤੇ ਅਗ੍ਰੇਜ਼ੀ ਸ਼ਰਾਬ ਦੀ ਸਪਲਾਈ ਦੀ ਰੋਕਥਾਮ ਕਰਨਾ ਹੈ।ਰੋਜ਼ਾਨਾ ਪੰਜਾਬ ਦੇ 9 ਜ਼ਿਲਿਆਂ ਮੁਕਤਸਰ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਬਟਿੰਡਾ, ਮਾਨਸਾ, ਬਰਨਾਲਾ, ਸੰਗਰੂਰ ਅਤੇ ਮੋਗਾ 'ਚ ਹਰਿਆਣੇ ਤੋਂ ਚੋਰੀ ਸ਼ਰਾਬ ਲਿਆ ਕੇ ਵੇਚੀ ਜਾਂਦੀ ਹੈ। ਪਰ ਆਬਕਾਰੀ ਵਿਭਾਗ ਦਾ ਕੋਈ ਵੀ ਅਧਿਕਾਰੀ ਇਸ 'ਤੇ ਕਿਸੇ ਪ੍ਰਕਾਰ ਦੀ ਕੋਈ ਕਾਰਵਾਈ ਨਹੀਂ ਕਰ ਰਿਹਾ। ਪੰਜਾਬ ਹਰਿਆਣਾ ਦੀ ਸਰਹੱਦ 'ਤੇ ਇਸ ਤੱਸਕਰੀ ਨੂੰ ਰੋਕਣ ਦੀ ਨਾ ਤਾਂ ਕੋਈ ਵਿਵਸਥਾ ਕੀਤੀ ਗਈ ਅਤੇ ਨਾ ਹੀ ਵਿਭਾਗ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਛਾਪਾਮਾਰੀ ਟੀਮ ਇਨ੍ਹਾਂ ਖੇਤਰਾਂ 'ਤੇ ਕੰਮ ਕਰ ਰਹੀ ਹੈ।
ਅੱਜ ਪਟਿਆਲਾ ਦੇ ਆਬਕਾਰੀ ਵਿਭਾਗ ਦੇ ਸੰਯੁਕਤ ਪੱਧਰ ਗੁਰਤੇਜ ਸਿੰਘ ਨੇ ਇਸ ਮਾਮਲੇ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨ ਦੀ ਗੱਲ ਕਹੀ ਹੈ। ਜਿਨ੍ਹਾਂ ਰੁਕਾਵਟ 'ਤੇ ਸਟੇਟ ਟੇਕਸ ਲਗਦਾ ਸੀ ਹੁਣ ਉਹ ਵੀ ਜੀ. ਐੱਸ. ਟੀ. ਚਲਦਿਆਂ ਖਤਮ ਹੋ ਗਏ ਹਨ। ਇਨ੍ਹਾਂ ਜ਼ਿਲਿਆਂ ਦੇ ਠੇਕੇਦਾਰਾਂ ਨੇ ਕਿਹਾ ਕਿ ਹਰਿਆਣਾ ਤੋਂ ਲਿਆ ਕੇ ਪੰਜਾਬ 'ਚ ਕੀਤੀ ਜਾ ਰਹੀ ਨਸ਼ਾ ਤੱਸਕਰੀ 'ਤੇ ਜਲਦੀ ਤੋਂ ਜਲਦੀ ਰੋਕਥਾਮ ਲਗਾ ਕੇ ਕਾਰੋਬਾਰ ਨੂੰ ਬਚਾਇਆ ਜਾਵੇ। ਉਨ੍ਹਾਂ ਦੱਸਿਆ ਕਿ ਹਰਿਆਣੇ ਤੋਂ ਲਿਆਂਦੀ ਇਹ ਸ਼ਰਾਬ ਨਕਲੀ ਅਤੇ ਘਟੀਆਂ ਕਿਸਮ ਦੀ ਵੀ ਹੈ। ਜਿਸ ਨੂੰ ਪੀਣ 'ਤੇ ਵਿਅਕਤੀ ਦੀ ਜਾਨ ਜਾ ਸਕਦੀ ਹੈ ਜੋ ਠੇਕੇਦਾਰਾ ਲਈ ਕਾਨੂੰਨੀ ਸਮੱਸਿਆ ਖੜੀ ਹੋ ਜਾਵੇਗੀ।
ਪੇਂਟ ਫੈਕਟਰੀ 'ਚ ਲੱਗੀ ਅੱਗ, ਇਕ ਤੋਂ ਬਾਅਦ ਇਕ ਹੋਏ ਧਮਾਕੇ (ਵੀਡੀਓ)
NEXT STORY