ਬਟਾਲਾ (ਬੇਰੀ) : ਅੱਜ ਦੁਪਹਿਰ ਸਮੇਂ ਬਟਾਲਾ ਦੇ ਜਲੰਧਰ ਰੋਡ 'ਤੇ ਹੰਸਲੀ ਨਾਲੇ ਦੇ ਨਜ਼ਦੀਕ ਸਥਿਤ ਇਕ ਪਟਾਕਾ ਬਨਾਉਣ ਵਾਲੀ ਫੈਕਟਰੀ ਵਿਚ ਜ਼ਬਰਦਸਤ ਧਮਾਕਾ ਹੋ ਗਿਆ। ਇਸ ਧਮਾਕੇ ਵਿਚ ਲਗਭਗ 50 ਤੋਂ ਵੱਧ ਵਿਅਕਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਸ ਸੰਬੰਧੀ ਹੋਰ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਇਸ ਬਲਾਸਟ ਨਾਲ ਜਿੱਥੇ ਆਸਪਾਸ ਦੀਆਂ ਅੱਧੀ ਦਰਜਨ ਦੇ ਕਰੀਬ ਇਮਾਰਤਾਂ ਮਲਬੇ 'ਚ ਤਬਦੀਲ ਹੋ ਗਈਆਂ ਅਤੇ ਨੇੜੇ ਖੜੀਆਂ ਕਈ ਕਾਰਾਂ ਵੀ ਨੁਕਸਾਨੀਆਂ ਗਈਆਂ। ਇਸ ਧਮਾਕੇ ਕਾਰਨ ਫੈਕਟਰੀ ਦਾ ਮਲਬਾ ਕਾਫੀ ਦੂਰ ਜਾ ਕੇ ਡਿੱਗਿਆ।
ਖਬਰ ਲਿਖੇ ਜਾਣ ਤਕ ਪਟਾਕਾ ਫੈਕਟਰੀ ਵਿਚ ਹੋਰ ਵੀ ਛੋਟੇ-ਮੋਟੇ ਧਮਾਕੇ ਹੋ ਰਹੇ ਸਨ। ਪੁਲਸ ਅਤੇ ਡਿਜ਼ਾਜ਼ਟਰ ਮੈਨੇਜਮੈਂਟ ਦੀਆਂ ਟੀਮਾਂ ਮੌਕੇ 'ਤੇ ਰਵਾਨਾ ਹੋ ਗਈਆਂ ਸਨ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਲਗਭਗ ਦੋ ਤਿੰਨ ਸਾਲ ਪਹਿਲਾਂ ਵੀ ਇਸ ਫੈਕਟਰੀ ਵਿਚ ਧਮਾਕਾ ਹੋਇਆ ਸੀ ਪਰ ਪ੍ਰਸ਼ਾਸਨ ਨੇ ਇਸ ਫੈਕਟਰੀ ਨੂੰ ਰਿਆਇਸ਼ੀ ਇਲਾਕੇ ਤੋਂ ਬਾਹਰ ਕੱਢਣ ਲਈ ਕੋਈ ਜ਼ਰੂਰੀ ਕਦਮ ਨਹੀਂ ਚੁੱਕੇ, ਜਿਸ ਦਾ ਖਮਿਆਜ਼ਾ ਅੱਜ ਬਟਾਲਾ ਦੀ ਜਨਤਾ ਆਪਣੀ ਜਾਨ ਗੁਆ ਕੇ ਦੇ ਰਹੀ ਹੈ।
ਮੰਤਰੀ ਜੀ! ਕੀ ਜਨਤਾ ਹੀ ਸਜ਼ਾ ਦੀ ਹੱਕਦਾਰ ਹੈ ਅਤੇ ਅਧਿਕਾਰੀ...?
NEXT STORY