ਗੜਸ਼ੰਕਰ, (ਬੈਜ ਨਾਥ)- ਸਬ ਇੰਸਪੈਕਟਰ ਰਜਿੰਦਰ ਸਿੰਘ ਤੇ ਏ. ਐੱਸ. ਆਈ ਅਵਤਾਰ ਸਿੰਘ ਦੀ ਅਗਵਾਈ 'ਚ ਗੜ੍ਹਸ਼ੰਕਰ ਪੁਲਸ ਨੇ ਰਜਿੰਦਰ ਭਾਰਗਵ ਸਹਾਇਕ ਮੈਨੇਜਰ ਹਵੇਲਜ ਇੰਡੀਆ ਸੈਕਟਰ-12 ਫਸਟ ਫਲੋਰ, ਮਧਿਆ ਮਾਰਗ ਸੈਕਟਰ 26 ਚੰਡੀਗੜ੍ਹ ਦੀ ਸ਼ਿਕਾਇਤ 'ਤੇ ਦੋ ਦੁਕਾਨਾਂ ਵਿਚ ਛਾਪੇ ਮਾਰ ਕੇ ਜਾਅਲੀ ਮਾਰਕੇ ਵਾਲੀਆਂ ਐੱਲ. ਈ. ਡੀ. ਬਰਾਮਦ ਕਰਕੇ ਮਾਮਲੇ ਦਰਜ ਕੀਤੇ ਹਨ। ਪਲਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਟੀ. ਪੀ. ਐੱਸ .ਇਲੈਕਟਰੌਨਿਕਸ ਬੰਗਾ ਰੋਡ ਗੜ੍ਹਸ਼ੰਕਰ ਤੋਂ 4 ਐੱਲ. ਈ. ਡੀ. 32 ਇੰਚ ਤੇ 4 ਐੱਲ. ਈ. ਡੀ. 26 ਇੰਚ ਬਰਾਮਦ ਕੀਤੀਆਂ ਹਨ।
ਇਸੇ ਤਰ੍ਹਾਂ ਦੁਸਰੀ ਦੁਕਾਨ ਸੁਰਿੰਦਰਾ ਇਲੈਕਟਰੌਨਿਕਸ ਬੰਗਾ ਰੋਡ ਗੜ੍ਹਸ਼ੰਕਰ, ਜਿਸ ਦਾ ਮਾਲਕ ਸੁਰਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਹੈ, ਇਸ ਦੁਕਾਨ ਤੋਂ ਵੀ 4 ਐੱਲ. ਈ. ਡੀ. 26 ਇੰਚ ਤੇ 4 ਐੱਲ. ਈ. ਡੀ. 32 ਇੰਚ ਜਾਅਲੀ ਮਾਰਕੇ ਵਾਲੀਆਂ ਬਰਾਮਦ ਕਰਕੇ ਕਾਪੀ ਰਾਈਟ ਐਕਟ ਦੀ ਧਾਰਾ 63/65 ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਸ ਮੁਤਾਬਿਕ ਇਨ੍ਹਾਂ ਐੱਲ. ਈ. ਡੀ. 'ਤੇ ਲਾਇਡ ਕੰਪਨੀ ਦਾ ਮਾਰਕਾ ਲੱਗਾ ਸੀ ਪਰ ਇਹ ਐੱਲ. ਈ. ਡੀ. ਉਕਤ ਕੰਪਨੀ ਦੀਆਂ ਨਹੀਂ ਸਨ ਤੇ ਮਾਰਕਾ ਜਾਅਲੀ ਲਾਇਆ ਹੋਇਆ ਸੀ।
ਭਾਰਤੀ ਚੌਕੀਆਂ 'ਤੇ ਹਮਲੇ ਦੇ ਵਿਰੋਧ 'ਚ ਰੋਸ ਮਾਰਚ
NEXT STORY