ਫਰੀਦਕੋਟ (ਜਗਤਾਰ) - ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੀ ਫਰੀਦਕੋਟ ਦੀ ਜੇਲ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ, ਕਿਉਂਕਿ ਫਰੀਦਕੋਟ ਦੀ ਜੇਲ ਦੇ ਮੁਲਾਜ਼ਮ ਕੋਲੋਂ ਤਲਾਸ਼ੀ ਦੌਰਾਨ ਫੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਹਰਜੀਤ ਸਿੰਘ ਨਾਂ ਦਾ ਮੁਲਾਜ਼ਮ ਚੋਰੀ ਜੇਲ ਅੰਦਰ ਮੋਬਾਇਲ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਸ਼ੱਕ ਦੇ ਆਧਾਰ 'ਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਫੋਨ ਬਰਾਮਦ ਹੋਇਆ। ਫੋਨ ਬਰਾਮਦ ਹੋਣ ਦੇ ਦੋਸ਼ 'ਚ ਅਤੇ ਡਿਪਟੀ ਸੁਪਰੀਡੇਂਟ ਦੀ ਸ਼ਿਕਾਇਤ 'ਤੇ ਥਾਣਾ ਸਿਟੀ 'ਚ ਉਸ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ। ਹਰਜੀਤ ਸਿੰਘ ਇਹ ਫੋਨ ਜੇਲ 'ਚ ਬੰਦ ਕਿਸੇ ਕੈਦੀ ਲਈ ਲੈ ਜਾ ਰਿਹਾ ਸੀ ਜਾਂ ਖੁਦ ਇਸ ਦਾ ਇਸਤੇਮਾਲ ਕਰਨਾ ਚਾਹੁੰਦਾ ਸੀ ਇਸ ਸਬੰਧੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਇਸ ਜੇਲ ਦੇ ਇਕ ਪੁਲਸ ਮੁਲਾਜ਼ਮ ਵਲੋਂ ਕੈਦੀਆਂ ਤੱਕ ਨਸ਼ਾ ਪਹੁੰਚਾਉਣ ਦਾ ਮਾਮਲਾ ਸਾਹਮਣਾ ਆਇਆ ਸੀ ਜਿਸ ਦੇ ਖਿਲਾਫ ਜੇਲ ਅਧਿਕਾਰੀਆਂ ਵਲੋਂ ਤੁਰੰਤ ਕਾਰਵਾਈ ਕੀਤੀ ਗਈ ਸੀ। ਫਿਲਹਾਲ ਜੇਲ 'ਚ ਮੁਲਾਜ਼ਮਾਂ ਵਲੋਂ ਹੀ ਕਾਨੂੰਨ ਨੂੰ ਛਿੱਕੇ ਟੰਗ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਚਿੰਤਾ ਦਾ ਵਿਸ਼ਾ ਹੈ।
ਘੱਗਰ ਦਾ ਕਹਿਰ ਜਾਰੀ, ਪਾੜ ਹੋਇਆ 150 ਫੁੱਟ ਡੂੰਘਾ (ਵੀਡੀਓ)
NEXT STORY