ਲੁਧਿਆਣਾ (ਵਿੱਕੀ) : ਲੱਗਦਾ ਹੈ ਕਿ ਸਿੱਖਿਆ ਵਿਭਾਗ ਦੇ ਮੁਲਾਜ਼ਮ ਅਤੇ ਅਧਿਕਾਰੀ ਲੰਬੇ ਸਮੇਂ ਤੋਂ ਸੋ ਰਹੇ ਹਨ ਅਤੇ ਆਨਲਾਈਨ ਪ੍ਰਕਿਰਿਆ ਆਉਣ ਤੋਂ ਬਾਅਦ ਉਨ੍ਹਾਂ ਦੀ ਵੀ ਨੀਂਦ ਖੁੱਲ੍ਹਣ ਲੱਗੀ ਹੈ। ਤਾਜ਼ਾ ਮਾਮਲਾ ਵਿਭਾਗ ਵਿਚ ਕੰਮ ਕਰਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਨਾਲ ਜੁੜਿਆ ਹੈ ਜਿਸ ਵਿਚ ਵਿਭਾਗੀ ਰਿਕਾਰਡ ਨੂੰ ਆਨਲਾਈਨ ਦੇਖਣ ’ਤੇ ਮਾਲੂਮ ਹੋਇਆ ਕਿ ਰਿਕਾਰਡ ਵਿਚ ਦਰਜ ਵੱਖ-ਵੱਖ ਮੁਲਾਜ਼ਮਾਂ ਦੇ ਨਾਮ ’ਤੇ ਇਕ ਹੀ ਮੋਬਾਈਲ ਨੰਬਰ ਲਿਖਿਆ ਗਿਆ ਹੈ ਜਿਸ ਨੂੰ ਦੇਖ ਕੇ ਖੁਦ ਅਧਿਕਾਰੀ ਵੀ ਹੈਰਾਨ ਹਨ ਕਿ ਪਹਿਲਾਂ ਇਹ ਕੀ ਹੁੰਦਾ ਰਿਹਾ ਹੈ? ਸਿਸਟਮ ਵਿਚ ਇੰਨੀ ਵੱਡੀ ਲਾਪ੍ਰਵਾਹੀ ਕਿਵੇਂ ਹੋ ਸਕਦੀ ਹੈ?
ਇਹ ਵੀ ਪੜ੍ਹੋ : ਪੰਜਾਬੀਆਂ ਲਈ ਵੱਡੀ ਖੁਸ਼ਖਬਰੀ! ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਟੈਸਟ ਉਡਾਣ ਸਫਲ
ਖੈਰ, ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਈ-ਪੰਜਾਬ ਪੋਰਟਲ ’ਤੇ ਦਰਜ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਡਾਟਾ ਨੂੰ ਲੈ ਕੇ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਪੋਰਟਲ ’ਤੇ ਦਰਜ ਮੋਬਾਈਲ ਨੰਬਰ ਅਤੇ ਈਮੇਲ ਆਈ. ਡੀ. ਵਿਚ ਕਈ ਖਾਮੀਆਂ ਸਾਹਮਣੇ ਆਈਆਂ ਹਨ, ਜਿਸ ਨੂੰ ਤੁਰੰਤ ਠੀਕ ਕਰਨ ਦੀ ਲੋੜ ਹੈ ਤਾਂ ਕਿ ਵਿਭਾਗੀ ਸੂਚਨਾਵਾਂ ਸਮੇਂ ’ਤੇ ਪੁੱਜ ਸਕਣ। ਜਾਣਕਾਰੀ ਮੁਤਾਬਕ ਸਿੱਖਿਆ ਵਿਭਾਗ ਦੇ ਨਵੇਂ ਸਿਰੇ ਤੋਂ ਤਿਆਰ ਕੀਤੇ ਗਏ ਈ-ਪੰਜਾਬ (ਐੱਮ.ਆਈ.ਐੱਸ.2.0) ਫੇਸ-1 ਦੇ ਮੋਡਿਊਲ ਲਾਗੂ ਕੀਤੇ ਜਾ ਰਹੇ ਹਨ। ਪੁਰਾਣੇ ਪੋਰਟਲ ਤੋਂ ਨਵੇਂ ਸਿਸਟਮ ’ਤੇ ਡਾਟਾ ਮਾਈਗ੍ਰੇਟ ਕਰਨ ਦੇ ਲਈ ਹਰ ਅਧਿਕਾਰੀ ਅਤੇ ਮੁਲਾਜ਼ਮ ਦਾ ਮੋਬਾਈਲ ਨੰਬਰ ਅਤੇ ਈਮੇਲ ਆਈ.ਡੀ. ਯੂਨੀਕ ਹੋਣਾ ਜ਼ਰੂਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ ਵਾਸੀ ਦੇਣ ਧਿਆਨ, 4 ਦਿਨਾਂ ਲਈ ਬੰਦ ਰਹੇਗੀ ਮਸ਼ਹੂਰ ਮਾਰਕੀਟ
NEXT STORY