ਮਾਨਸਾ (ਅਮਰਜੀਤ)— ਮਾਨਸਾ ਜ਼ਿਲੇ ਦੇ ਪਿੰਡ ਰੱਲਾ ਦੇ 55 ਸਾਲਾ ਕਿਸਾਨ ਸੁਖਦੇਵ ਸਿੰਘ ਦੀ ਟਿਊਬਵੈੱਲ ਠੀਕ ਕਰਦੇ ਸਮੇਂ ਬੋਰਵੈੱਲ 'ਚ ਡਿੱਗ ਗਿਆ ਅਤੇ ਮਿੱਟੀ ਹੇਠਾਂ ਆਉਣ ਕਰਕੇ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸੁਖਦੇਵ ਸਿੰਘ ਆਪਣੇ ਖੇਤ 'ਚ ਲੱਗੇ ਟਿਊਬਵੈੱਲ 'ਤੇ ਬੋਰਵੈੱਲ 'ਚ ਕੰਮ ਰਿਹਾ ਸੀ ਕਿ ਅਚਾਨਕ ਮਿੱਟੀ ਹੇਠਾਂ ਡਿੱਗ ਗਈ, ਜਿਸ ਕਰਕੇ ਕਿਸਾਨ ਮਿੱਟੀ ਹੇਠਾਂ ਦਬ ਗਿਆ। ਕਾਲਾ ਸਿੰਘ ਪਿੰਡ ਦੇ ਪੰਚ ਨੇ ਦੱਸਿਆ ਕਿ ਕਰੀਬ 20 ਫੁੱਟ ਹੇਠਾਂ ਖੱਡੇ 'ਚ ਕਿਸਾਨ ਸੁਖਦੇਵ ਸਿੰਘ ਕਈ ਘੰਟੇ ਫਸਿਆ ਰਿਹਾ।
ਰੈਸਕਿਊ ਦੌਰਾਨ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਉਸ ਨੂੰ ਤੁਰੰਤ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਉਸ ਨੂੰ ਮੌਕੇ 'ਤੇ ਮਾਨਸਾ ਜ਼ਿਲੇ ਦੇ ਹਸਪਤਾਲ ਲਿਜਾਇਆ ਗਿਆ , ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ।
ਪਿੰਡ ਵਾਸੀਆਂ ਨੇ ਦੱਸਿਆ ਕਿ ਸੁਖਦੇਵ ਸਿੰਘ ਕਣਕ ਦੀ ਫਸਲ ਕੱਟ ਕੇ ਨਰਮੇ ਦੀ ਫਸਲ ਭੇਜਣ ਦੀ ਤਿਆਰੀ ਕਰ ਰਿਹਾ ਸੀ। ਇਸੇ ਦੌਰਾਨ ਟਿਊਬਵੈੱਲ ਦੀ ਮੁਰੰਮਤ ਕਰਨ ਦੇ ਸਮੇਂ ਇਹ ਹਾਦਸਾ ਹੋ ਗਿਆ। ਮਾਨਸਾ ਦੇ ਅੱੈਸ. ਐੈੱਮ. ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਕਿਸਾਨ ਸੁਖਦੇਵ ਸਿੰਘ ਨੂੰ ਜਿਵੇਂ ਹੀ ਹਸਪਤਾਲ ਲਿਆਂਦਾ ਗਿਆ ਤਾਂ ਉਸ ਦਾ ਟੈਸਟ ਕੀਤਾ ਗਿਆ ਪਰ ਉਹ ਬਚ ਨਾ ਸਕਿਆ।
ਖੰਘ ਅਤੇ ਜ਼ੁਕਾਮ ਦੇ ਇਲਾਜ ਦੀਆਂ ਦਵਾਈਆਂ ਖਰੀਦਣ ਸਬੰਧੀ ਬਠਿੰਡਾ ਦੇ ਸਿਵਲ ਸਰਜਨ ਨੇ ਜਾਰੀ ਕੀਤੀ ਇਹ ਹਦਾਇਤ
NEXT STORY