ਅੰਮ੍ਰਿਤਸਰ (ਸੁਮਿਤ) : ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਮੌਤ ਦੇ ਮੂੰਹ 'ਚ ਗਏ ਦੋ ਸਾਲਾ ਫਤਿਹਵੀਰ ਸਿੰਘ ਦੀ ਮੌਤ 'ਤੇ ਜਿੱਥੇ ਦੇਸ਼ ਤੇ ਵਿਦੇਸ਼ 'ਚ ਰੋਸ ਦੀ ਲਹਿਰ ਹੈ, ਉਥੇ ਹੀ ਅੰਮ੍ਰਿਤਸਰ ਦੇ ਸੂਫੀ ਗਾਇਕ ਭਰਾਵਾਂ ਨੇ ਗੀਤ ਰਾਹੀਂ ਨੰਨ੍ਹੇ ਫਤਿਹ ਨੂੰ ਸ਼ਰਧਾਂਜਲੀ ਦਿੱਤੀ ਹੈ। ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਦੇ ਰਹਿਣ ਵਾਲੇ ਲੋਪੋਕੇ ਬਰਦਰਜ਼ ਨੇ ਗੀਤ ਰਾਹੀਂ ਜਿਥੇ ਫਤਿਹ ਨੂੰ ਸ਼ਰਧਾਂਜਲੀ ਦਿੱਤੀ, ਉਥੇ ਹੀ ਸਰਕਾਰ ਤੇ ਪ੍ਰਸ਼ਾਸਨ ਨੂੰ ਵੀ ਫਟਕਾਰ ਲਗਾਈ ਹੈ।
ਲੋਪੋਕੇ ਭਰਾਵਾਂ ਨੇ ਗੀਤ ਰਾਹੀਂ ਕਿਹਾ ਹੈ ਕਿ ਕਿਸ ਤਰ੍ਹਾਂ ਸਾਡਾ ਦੇਸ਼ ਤਰੱਕੀ ਦੀਆਂ ਗੱਲਾਂ ਕਰ ਰਿਹਾ ਹੈ ਪਰ ਸੱਚਾਈ ਇਹ ਹੈ ਕਿ ਅੱਜ ਵੀ ਇਹ ਵਿਕਾਸ ਅਧੂਰਾ ਹੈ। ਗੀਤ ਰਾਹੀਂ ਨੰਨ੍ਹੇ ਫਤਿਹਵੀਰ ਸਿੰਘ ਦੀ ਮਾਂ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ ਕਿ ਕਿਵੇਂ ਇਕ ਮਾਂ ਅੱਜ ਆਪਣੇ ਪੁੱਤ ਦੀ ਮੌਤ ਤੋਂ ਬਾਅਦ ਸਰਕਾਰ ਤੋਂ ਸਵਾਲ ਪੁੱਛ ਰਹੀ ਹੈ।
ਗੁਰਦੁਆਰੇ 'ਚ ਲੱਗੀ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ, ਭਾਈ ਦਾਦੂਵਾਲ ਨੇ ਦਿੱਤੀ ਚਿਤਾਵਨੀ (ਵੀਡੀਓ)
NEXT STORY