ਗਿੱਦੜਬਾਹਾ (ਚਾਵਲਾ) - ਥਾਣਾ ਕੋਟਭਾਈ 'ਚ ਪੈਂਦੇ ਪਿੰਡ ਕੋਟਲੀ ਅਬਲੂ ਦੇ ਕੋਠੇ ਦੁਲਚੇ ਵਾਲੇ ਵਿਖੇ ਇਕ ਪਿਓ ਵਲੋਂ ਅਪਣੀ ਨੂੰਹ ਤੇ ਉਸ ਦੇ ਸਹੁਰੇ ਪਰਿਵਾਰ ਨਾਲ ਮਿਲ ਕੇ ਧੀ ਦਾ ਕਤਲ ਕਰ ਦੇਣ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਪਿਓ ਨੇ ਕਤਲ ਤੋਂ ਬਾਅਦ ਉਸ ਦਾ ਸੰਸਕਾਰ ਕਰਨ ਅਤੇ ਫੁੱਲ ਚੁੱਗਣ ਦੀ ਰਸਮ ਅਦਾ ਕਰਕੇ ਮਾਮਲੇ ਨੂੰ ਖੁਰਦ ਬੁਰਦ ਕਰਨ ਦੀ ਕੌਸ਼ਿਸ਼ ਕੀਤੀ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਕਥਿਤ ਦੋਸ਼ੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਪੁਲਸ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਦੇ ਮਾਮਾ ਗੁਰਤੇਜ ਸਿੰਘ ਪੁੱਤਰ ਧਰਮ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਰਸ਼ਪਿੰਦਰ ਕੌਰ ਪਿੰਡ ਕੋਟਲੀ ਅਬਲੂ ਦੇ ਕੋਠੇ ਦੁਲਚੇ ਵਾਲੇ ਵਿਖੇ ਰਹਿੰਦੀ ਸੀ। ਪਿਛਲੇ ਕੁਝ ਸਮੇਂ ਤੋਂ ਉਸ ਦੀ ਭੈਣ ਅਤੇ ਭਾਣਜੀ ਘਰ ਦੇ ਨਾਲ ਲੱਗਦੇ ਕਮਰਿਆਂ 'ਚ ਵੱਖ-ਵੱਖ ਰਹਿ ਰਹੀਆਂ ਸਨ, ਜਿਸ ਦਾ ਕਰਨ ਉਸ ਦੀ ਭੈਣ ਦੀ ਨੂੰਹ ਵੀਰਪਾਲ ਕੌਰ ਅਤੇ ਉਸ ਦਾ ਪੇਕਾ ਪਰਿਵਾਰ ਸੀ। ਉਸ ਨੇ ਦੱਸਿਆ ਕਿ ਵੀਰਪਾਲ ਕੌਰ ਨੇ ਆਪਣੇ ਸਹੁਰੇ ਸ਼ਮਿੰਦਰ ਸਿੰਘ ਨੂੰ ਆਪਣੀਆਂ ਗੱਲਾਂ 'ਚ ਲਿਆ ਕੇ ਆਪਣੀ ਸੱਸ ਅਤੇ ਨਨਾਣ ਨੂੰ ਵੱਖ ਕਰਵਾ ਦਿੱਤਾ। ਸ਼ਿਕਾਇਤਕਰਤਾਂ ਅਨੁਸਾਰ ਉਸਦੀ ਭੈਣ ਪਿਛਲੇ ਕਈ ਦਿਨਾਂ ਤੋਂ ਪਿੰਡ ਬੰਬੀਹਾ ਵਿਖੇ ਇਕ ਵਿਆਹ ਸਮਾਗਮ ਕਾਰਨ ਆਈ ਹੋਈ ਸੀ ਪਰ ਬੀਤੇ ਦਿਨ ਉਨ੍ਹਾਂ ਨੂੰ ਕਿਸੇ ਰਿਸ਼ਤੇਦਾਰ ਤੋਂ ਪਤਾ ਲੱਗਾ ਕਿ ਉਨ੍ਹਾਂ ਦੀ ਭਾਣਜੀ ਸੁਮਨਦੀਪ ਕੌਰ ਦੀ ਮੌਤ ਹੋ ਗਈ ਹੈ ਅਤੇ ਉਸਦਾ ਸੰਸਕਾਰ 12 ਮਾਰਚ ਨੂੰ ਸਵੇਰੇ ਸਵੇਰੇ ਹੀ ਕਰ ਦਿੱਤਾ ਗਿਆ। ਉਸ ਦੇ ਪਿੰਜ ਪਹੁੰਚਣ 'ਤੇ ਸ਼ਮਿੰਦਰ ਸਿੰਘ ਨੇ ਉਸ ਨੂੰ ਦੱਸਿਆ ਕਿ ਸੁਮਨਦੀਪ ਕੌਰ ਨੂੰ ਸਵਾਈਨ ਫਲੂ ਸੀ, ਜਿਸ ਕਾਰਨ ਉਸ ਨੂੰ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਦੀ ਮੌਤ ਹੋ ਗਈ।
ਮਾਮਲੇ ਦੀ ਪੜਤਾਲ ਕਰਨ 'ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੀ ਭਾਣਜੀ ਇਲਾਜ ਲਈ ਉਕਤ ਹਸਪਤਾਲ ਗਈ ਹੀ ਨਹੀਂ। ਉਨ੍ਹਾਂ ਨੂੰ ਸੂਤਰਾਂ ਤੋਂ ਪਤਾ ਲੱਗਾ ਕਿ ਸ਼ਮਿੰਦਰ ਨੇ ਆਪਣੀ ਨੂੰਹ ਤੇ ਉਸਦੇ ਪੇਕੇ ਪਰਿਵਾਰ ਦੀਆਂ ਗੱਲਾਂ 'ਚ ਆ ਕੇ ਸੁਮਨਦੀਪ ਦਾ ਕਤਲ ਕਰਕੇ ਉਸ ਦੀ ਲਾਸ਼ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੀ ਸੂਚਨਾ ਉਸ ਨੇ ਪੁਲਸ ਨੂੰ ਦਿੱਤੀ। ਥਾਣਾ ਕੋਟਭਾਈ ਦੇ ਮੁਖੀ ਅੰਗਰੇਜ ਸਿੰਘ ਨੇ ਦੱਸਿਆ ਕਿ ਕਤਲ ਕਰਨ ਦੇ ਮਾਮਲੇ 'ਚ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ, ਜਿਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
19 ਨੂੰ ਮੋਗਾ 'ਚ ਹੋਵੇਗਾ ਡਰੱਗ ਫ੍ਰੀ ਇੰਡੀਆ 'ਤੇ ਸੈਮੀਨਾਰ
NEXT STORY