ਮੋਗਾ (ਅਜ਼ਾਦ) : ਥਾਣਾ ਸਿਟੀ ਸਾਊਥ ਅਧੀਨ ਪੈਂਦੇ ਇਲਾਕੇ ਹਾਕਮ ਕਾ ਅਗਵਾੜ ਮੋਗਾ ਵਿਚ ਘਰੇਲੂ ਵਿਵਾਦ ਦੇ ਕਾਰਣ ਪਿਤਾ ਵਲੋਂ ਪੁੱਤਰ ਨੂੰ ਕਿਰਚ ਮਾਰ ਕੇ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ। ਜ਼ਖਮੀ ਪੁੱਤਰ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣੇਦਾਰ ਬਲਵਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਜਾਂਚ ਤੋਂਇਲਾਵਾ ਆਸ-ਪਾਸ ਤੋਂ ਪੁੱਛਗਿਛ ਕੀਤੀ।
ਇਸ ਸਬੰਧ ਵਿਚ ਗੁਰਜੰਟ ਸਿੰਘ ਦੀ ਸ਼ਿਕਾਇਤ ’ਤੇ ਉਸਦੇ ਪਿਤਾ ਰਛਪਾਲ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਸਨੇ ਪੁਲਸ ਨੂੰ ਦੱਸਿਆ ਕਿ ਉਸਦਾ ਪਿਤਾ ਸ਼ਰਾਬ ਪੀ ਕੇ ਘਰ ਵਿਚ ਉਸਦੀ ਮਾਂ ਨੂੰ ਗਾਲੀ-ਗਲੋਚ ਕਰ ਰਿਹਾ ਸੀ, ਜਦੋਂ ਉਸਨੇ ਆਪਣੇ ਪਿਤਾ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸਨੇ ਗੁੱਸੇ ਵਿਚ ਆ ਕੇ ਤੇਜ਼ਧਾਰ ਕਿਰਚ ਮਾਰ ਕੇ ਜ਼ਖਮੀ ਕਰ ਦਿੱਤਾ। ਕਥਿਤ ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਕਾਂਗਰਸ ਨੂੰ ਝਟਕਾ, ਮਨਪ੍ਰੀਤ ਬਾਦਲ ਦੇ ਨਜ਼ਦੀਕੀ ਸਰਵਨ ਸਿੰਘ ਧੁੰਨ ‘ਆਪ’ ’ਚ ਸ਼ਾਮਲ
NEXT STORY