ਸ਼੍ਰੀਗੰਗਾਨਗਰ (ਏਜੰਸੀ)- ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੀ ਤਾਰਾਨਗਰ ਤਹਿਸੀਲ ਦੇ ਚਾਂਗੋਈ ਪਿੰਡ 'ਚ ਇਕ ਪਿਤਾ ਨੇ ਸਰਪੰਚ ਚੋਣ ਲੜਨ ਦੀ ਜ਼ਿੱਦ 'ਚ ਆਪਣੇ ਇਕਲੌਤੇ ਪੁੱਤਰ ਅਤੇ ਨੂੰਹ ਨੂੰ ਬੋਲੈਰੋ ਗੱਡੀ ਨਾਲ ਕੁਚਲ ਕੇ ਕਤਲ ਕਰ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਤਾਰਾਨਗਰ ਥਾਣਾ ਪੁਲਸ ਅਨੁਸਾਰ ਪਿੰਡ 'ਚ ਰਹਿਣ ਵਾਲਾ ਰਾਮਚੰਦਰ ਜਾਟ ਚਾਂਗੋਈ ਤੋਂ ਸਰਪੰਚ ਦੀ ਚੋਣ ਲੜਨਾ ਚਾਹੁੰਦਾ ਸੀ। ਉਸ ਦੇ ਪੁੱਤਰ ਰਵਿੰਦਰ ਅਤੇ ਨੂੰਹ ਮਹਿੰਦਰਾ ਵਲੋਂ ਇਸ ਲਈ ਮਨ੍ਹਾ ਕਰਨ 'ਤੇ ਇਸ ਮੁੱਦੇ 'ਤੇ ਪਰਿਵਾਰ 'ਚ ਝਗੜਾ ਚੱਲ ਰਿਹਾ ਸੀ। ਮੰਗਲਵਾਰ ਰਾਤ ਨੂੰ ਘਰ 'ਚ ਪਿਤਾ ਅਤੇ ਪੁੱਤਰ ਵਿਚਕਾਰ ਝਗੜਾ ਹੋ ਗਿਆ। ਇਸ ਤੋਂ ਬਾਅਦ ਦੋਵੇਂ ਘਰੋਂ ਬਾਹਰ ਚਲੇ ਗਏ ਅਤੇ ਉਨ੍ਹਾਂ ਦੇ ਪਿੱਛੇ ਮਹਿੰਦਰਾ ਵੀ ਪਹੁੰਚ ਗਈ।
ਉੱਥੇ ਤਿੰਨਾਂ ਵਿਚਾਲੇ ਕਹਾਸੁਣੀ ਹੋਈ ਅਤੇ ਰਵਿੰਦਰ ਅਤੇ ਮਹਿੰਦਰਾ ਜਦੋਂ ਵਾਪਸ ਆ ਰਹੇ ਸਨ, ਉਦੋਂ ਰਾਮਚੰਦਰ ਨੇ ਆਪਣੀ ਬੋਲੈਰੋ ਗੱਡੀ ਨਾਲ ਉਨ੍ਹਾਂ ਨੂੰ ਕੁਚਲ ਦਿੱਤਾ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਮੌਕੇ 'ਤੇ ਪਹੁੰਚੀ ਅਤੇ ਸਵੇਰੇ ਪਿੰਡ ਵਾਸੀਆਂ ਦੀ ਭੀੜ ਤਾਰਾਨਗਰ ਹਸਪਤਾਲ 'ਚ ਇਕੱਠੀ ਹੋ ਗਈ। ਪੁਲਸ ਨੇ ਦੋਸ਼ੀ ਰਾਮਚੰਦਰ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਅਨੁਸਾਰ, ਤਾਰਾਨਗਰ ਖੇਤਰ 'ਚ ਪੰਚਾਇਤ ਚੋਣਾਂ ਦੇ ਚੌਥੇ ਪੜਾਅ 'ਚ ਵੋਟਿੰਗ ਹੋਣੀ ਹੈ। ਪੰਚ ਅਤੇ ਸਰਪੰਚ ਅਹੁਦਿਆਂ ਲਈ 16 ਨਵੰਬਰ ਨੂੰ ਵੋਟਿੰਗ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਸ਼ਮੀਰ ਦੇ ਉੱਚਾਈ ਵਾਲੇ ਇਲਾਕਿਆਂ 'ਚ ਤਾਜ਼ਾ ਬਰਫ਼ਬਾਰੀ, ਬਰਫ਼ ਦੀ ਚਿੱਟੀ ਚਾਦਰ ਨਾਲ ਢੱਕੇ ਪਹਾੜ
NEXT STORY