ਅਬੋਹਰ (ਜ.ਬ.) – ਥਾਣਾ ਨੰ. 2 ਤਹਿਤ ਆਉਂਦੇ ਖੇਤਰ ਨਿਵਾਸੀ ਇਕ ਨਾਬਾਲਗ ਵਲੋਂ ਆਪਣੇ ਹੀ ਪਿਤਾ ’ਤੇ ਉਸ ਨਾਲ ਪਿਛਲੇ ਇਕ ਸਾਲ ਤੋਂ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਬਰ-ਜਨਾਹ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਸ ਨੇ ਰਾਤ ਦੇ ਸਮੇਂ ਹੀ ਘਰ ਦੀ ਛਾਪੇਮਾਰੀ ਕਰਦੇ ਹੋਏ ਨਾਬਾਲਗ ਦੇ ਪਿਤਾ ਨੂੰ ਹਿਰਾਸਤ ’ਚ ਲੈ ਲਿਆ ਅਤੇ ਪੀੜਤਾ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਪੁਲਸ ਨੇ ਦੱਸਿਆ ਕਿ ਮੁਲਜ਼ਮ ਵਿਅਕਤੀ ਦੇ 4 ਬੱਚੇ (2 ਮੁੰਡੇ ਅਤੇ 2 ਕੁੜੀਆਂ) ਹਨ। ਉਸ ਨੂੰ ਸ਼ਰਾਬ ਪੀਣ ਅਤੇ ਜੂਆ ਖੇਡਣ ਦੀ ਬਹੁਤ ਬੁਰੀ ਆਦਤ ਹੈ।
ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਨਵੀਂ ਆਬਾਦੀ ਵਾਲੇ ਖੇਤਰ ’ਚ ਰਹਿ ਰਹੀ ਨਾਬਾਲਗ (12) ਨੇ ਦੱਸਿਆ ਕਿ ਉਹ 5ਵੀਂ ਜਮਾਤ ’ਚ ਪੜ੍ਹਦੀ ਹੈ। ਇਕ ਸਾਲ ਪਹਿਲਾਂ ਉਸ ਦੀ ਮਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਸ ਦਾ ਪਿਤਾ ਉਸ ਨਾਲ ਜ਼ਬਰਦਸਤੀ ਜਬਰ-ਜ਼ਨਾਹ ਕਰਦਾ ਆ ਰਿਹਾ ਹੈ। ਉਹ ਜਦੋਂ ਵੀ ਉਸ ਦਾ ਵਿਰੋਧ ਕਰਦੀ ਜਾਂ ਉਸ ਨੂੰ ਅਜਿਹਾ ਕਰਨ ਤੋਂ ਰੋਕਦੀ ਤਾਂ ਉਸ ਦਾ ਪਿਤਾ ਉਸ ਨੂੰ ਉਸ ਦੇ ਭੈਣ-ਭਰਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦਾ ਸੀ। ਦੂਜੇ ਪਾਸੇ ਪੁਲਸ ਨੇ ਦੱਸਿਆ ਕਿ ਪੀੜਤਾ ਦਾ ਡਾਕਟਰੀ ਪਰੀਖਣ ਕਰਵਾਇਆ ਜਾ ਰਿਹਾ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਦੋਸ਼ੀ ’ਤੇ ਮਾਮਲਾ ਦਰਜ ਕੀਤਾ ਜਾਵੇਗਾ।
ਅੱਗ ਦੀ ਭੇਟ ਚੜ੍ਹੀ ਚਲਦੀ ਕਾਰ, ਇੰਝ ਬਚੀ ਡਰਾਈਵਰ ਦੀ ਜਾਨ (ਵੀਡੀਓ)
NEXT STORY