ਲੁਧਿਆਣਾ (ਅਨਿਲ): ਲੁਧਿਆਣਾ ਵਿਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਲਯੁੱਗੀ ਪਿਓ ਨੇ 10 ਸਾਲਾ ਧੀ ਨਾਲ ਹੀ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ। ਮਾਂ ਵੱਲੋਂ ਦਿੱਤੀ ਸ਼ਿਕਾਇਤ ਦੇ ਅਧਾਰ 'ਤੇ ਥਾਣਾ ਸਲੇਮ ਟਾਬਰੀ ਦੀ ਪੁਲਸ ਵੱਲੋਂ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦਾ Goa 'ਚ ਐਕਸ਼ਨ! DGP ਨੇ ਕੀਤਾ ਖ਼ੁਲਾਸਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਕ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਪਿਛਲੇ ਕਈ ਸਾਲਾਂ ਤੋਂ ਦੇਵੀ ਸ਼ਰਨ ਸੋਨੀ ਨਾਂ ਦੇ ਵਿਅਕਤੀ ਨਾਲ ਬਿਨਾ ਵਿਆਹ ਕੀਤੇ ਪਤਨੀ ਵਜੋਂ ਰਹਿ ਰਹੀ ਹੈ। 22 ਅਗਸਤ ਨੂੰ ਜਦੋਂ ਉਹ ਆਪਣੇ ਘਰ ਵਿਚ ਸੀ। ਇਸ ਦੌਰਾਨ ਉਹ ਬਾਥਰੂਮ 'ਚੋਂ ਨਿਕਲ ਕੇ ਵਾਪਸ ਆਈ ਤਾਂ ਸਾਹਮਣੇ ਦੂਜੇ ਕਮਰੇ ਵਿਚ ਦੇਵੀ ਸ਼ਰਨ ਸਿੰਘ ਉਸ ਦੀ 10 ਸਾਲ ਦੀ ਧੀ ਦੇ ਕਪੜੇ ਉਤਾਰ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ ਤੇ ਉਸ ਦੇ ਗੁਪਤ ਅੰਗਾਂ 'ਤੇ ਹੱਥ ਲਗਾ ਰਿਹਾ ਸੀ। ਜਦੋਂ ਉਸ ਨੇ ਅਜਿਹੀ ਹਰਕਤ ਵੇਖੀ ਤਾਂ ਰੌਲ਼ਾ ਪਾ ਦਿੱਤਾ। ਇਸ ਮਗਰੋਂ ਦੇਵੀ ਸ਼ਰਨ ਮੌਕੇ ਤੋਂ ਫ਼ਰਾਰ ਹੋ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਦੇਵੀ ਸ਼ਰਨ ਸੋਨੀ ਪੁੱਤਰ ਰਾਧੇ ਸ਼ਿਆਮ ਸੋਨੀ ਦੇ ਖ਼ਿਲਾਫ਼ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਠੱਗ ਭੈਣ-ਭਰਾ ਚੜ੍ਹੇ ਪੁਲਸ ਅੜਿੱਕੇ, ਜਾਲ 'ਚ ਫਸਾ ਕੇ ਲਾ ਜਾਂਦੇ ਸੀ ਚੂਨਾ
NEXT STORY