ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਦੇ ਐੱਸ.ਐੱਸ.ਪੀ. ਨੂੰ ਨਸ਼ਾ ਤਸਕਰੀ ਕਰਨ ਵਾਲੀ ਮਹਿਲਾ ਨੂੰ ਗ੍ਰਿਫਤਾਰ ਨਾ ਕਰਨ ਦੋਸ਼ 'ਚ ਥਾਣਾ ਵੈਰੋਕੀ ਦੇ ਐੱਸ.ਐੱਚ.ਓ. ਨੂੰ ਸਸਪੈਂਡ ਕਰ ਦਿੱਤਾ। ਦਰਅਸਲ ਕੁਝ ਦਿਨ ਪਹਿਲਾਂ ਪਿੰਡ ਚੱਕ ਜਾਨਿਸਰ 'ਚ ਮਹਿਲਾ ਤਸਕਰ ਤੋਂ ਖਰੀਦੇ ਨਸ਼ੇ ਦਾ ਸੇਵਨ ਕਰਨ ਤੋਂ ਬਾਅਦ ਬੇਅੰਤ ਸਿੰਘ ਨਾਂ ਨੌਜਵਾਨ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮ੍ਰਿਤਕ ਬੇਅੰਤ ਦੇ ਪਰਿਵਾਰ ਵਲੋਂ ਉਕਤ ਮਹਿਲਾ ਖਿਲਾਫ ਐੱਸ.ਐੱਚ.ਓ. ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਐੱਸ.ਐੱਚ.ਓ. ਵੱਲੋਂ ਮਹਿਲਾ ਤਸਕਰ ਨੂੰ ਗ੍ਰਿਫਤਾਰ ਨਾ ਕਰਨ 'ਤੇ ਪਰਿਵਾਰ ਵਲੋਂ ਪਿੰਡ ਵਾਸੀਆਂ ਨਾਲ ਮਿਲ ਕੇ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਤੇ ਐੱਸ. ਐੱਚ.ਓ. ਨੂੰ ਸਸਪੈਂਡ ਕਰਨ ਦੀ ਮੰਗ ਕੀਤੀ। ਇਸ ਉਪਰੰਤ ਕਾਰਵਾਈ ਕਰਦਿਆਂ ਐੱਸ. ਐੱਸ. ਪੀ. ਕੇਤਨ ਪਾਟਿਲ ਬਲਿਰਾਮ ਨੇ ਐਕਸ਼ਨ ਲੈਂਦਿਆਂ ਐੱਸ.ਐੱਚ.ਓ. ਲੇਖਰਾਜ ਨੂੰ ਸਸਪੈਂਡ ਕਰ ਦਿੱਤਾ।
ਐੱਸ. ਐੱਸ.ਪੀ. ਨੇ ਦੱਸਿਆ ਕਿ ਮਹਿਲਾ ਤਸਕਰ ਦੀ ਗ੍ਰਿਫਤਾਰੀ ਲਈ ਸੀਨੀਅਰ ਪੁਲਸ ਅਧਿਕਾਰੀਆਂ ਦੀ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਹੈ, ਜਿਨ੍ਹਾਂ ਵਲੋਂ ਜਲਦ ਦੋਸ਼ੀ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਐੱਸ. ਐੱਚ.ਓ. ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੁਆਫੀ ਮੰਗਣ ਨਹੀਂ, ਸਿਆਸੀ ਫਾਇਦਾ ਲੈਣ ਗਏ ਅਕਾਲੀ : ਸੁਨੀਲ ਜਾਖੜ
NEXT STORY