ਫਿਰੋਜ਼ਪੁਰ (ਸੰਨੀ) - ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਇਲਾਕੇ 'ਚ ਅਕਾਲੀ ਦਲ ਵਲੋਂ ਆਯੋਜਿਤ ਕੀਤੀ ਗਈ ਰੈਲੀ 'ਚ ਉਸ ਸਮੇਂ ਹੰਗਾਮਾਂ ਹੋ ਗਿਆ, ਜਦੋਂ ਰੈਲੀ ਦੌਰਾਨ ਲਗਾਏ ਚਾਹ-ਪਕੌੜੇ ਨਾ ਮਿਲਣ ਕਾਰਨ ਕਈ ਕਾਰਜਕਰਤਾ ਨਾਰਾਜ਼ ਹੋ ਗਏ। ਉਨ੍ਹਾਂ ਪਕੌੜੇ ਨਾ ਮਿਲਣ ਕਾਰਨ ਅਕਾਲੀ ਦਲ ਦਾ ਸਾਥ ਛੱਡ ਕੇ ਕਾਂਗਰਸੀ ਉਮੀਦਵਾਰ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਜਾਣਕਾਰੀ ਅਨੁਸਾਰ ਫਿਰੋਜ਼ਪੁਰ ਲੋਕ ਸਭਾ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਪਿੰਡ ਹਸਤਾਕਲਾ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵਲੋਂ ਇਕ ਜਨ ਸਭਾ ਆਯੋਜਿਤ ਕੀਤੀ ਗਈ ਸੀ, ਜਿਸ 'ਚ ਆਏ ਹੋਏ ਲੋਕਾਂ ਲਈ ਚਾਹ-ਪਕੌੜੇ ਦਾ ਪ੍ਰਬੰਧ ਕੀਤਾ ਗਿਆ ਸੀ। ਜਨ ਸਭਾ 'ਚ ਲੋਕਾਂ ਅਤੇ ਵਰਕਰਾਂ ਦੀ ਭੀੜ ਜ਼ਿਆਦਾ ਹੋਣ ਕਾਰਨ ਕਈ ਲੋਕਾਂ ਨੂੰ ਪਕੌੜੇ ਨਹੀਂ ਮਿਲੇ। ਉਕਤ ਵਰਕਰਾਂ ਨੇ ਪਕੌੜੇ ਨਾ ਮਿਲਣ ਕਾਰਨ ਸੁਖਬੀਰ ਸਿੰਘ ਬਾਦਲ ਦਾ ਸਾਥ ਛੱਡ ਕੇ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਹੱਕ 'ਚ ਆ ਗਏ ਅਤੇ ਘੁਬਾਇਆ ਦੇ ਨਾਂ 'ਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਸੰਨੀ ਦਿਓਲ ਦਾ ਸਰਹੱਦੀ ਖੇਤਰ ਭੋਆ 'ਚ ਰੋਡ ਸ਼ੋਅ
NEXT STORY