ਫ਼ਿਰੋਜ਼ਪੁਰ/ਮੱਲਾਂਵਾਲਾ (ਕੁਮਾਰ, ਜਸਪਾਲ, ਮਲਹੋਤਰਾ) - ਪਿੰਡ ਮੱਲੂ ਵਾਲੀਏ ਵਾਲਾ ਦੀ 1 ਔਰਤ ਆਪਣੇ ਪ੍ਰੇਮੀ ਤੇ ਇਕ ਹੋਰ ਸਾਥੀ ਨਾਲ ਮਿਲ ਪਤੀ ਦੇ ਘਰੋਂ ਨਕਦੀ, ਗਹਿਣੇ ਤੇ ਸਕੂਟਰੀ ਚੋਰੀ ਕਰਕੇ ਲੈ ਗਈ। ਪੁਲਸ ਨੂੰ ਦਿੱਤੀ ਸ਼ਿਕਾਇਤ ਅਤੇ ਪੀੜਤ ਪਤੀ ਦੇ ਬਿਆਨਾਂ ’ਤੇ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਔਰਤ ਸਣੇ 3 ਲੋਕਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ। ਜਾਣਕਾਰੀ ਦਿੰਦੇ ਏ. ਐੱਸ. ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਮੁਦੱਈ ਸਾਹਿਬ ਸਿੰਘ ਪੁੱਤਰ ਭਜਨ ਸਿੰਘ ਨੇ ਦੋਸ਼ ਲਾਉਂਦੇ ਦੱਸਿਆ ਕਿ ਜਦੋਂ ਉਹ ਕੰਮ ’ਤੇ ਗਿਆ ਹੋਇਆ ਸੀ ਅਤੇ ਬੱਚੇ ਸਕੂਲ ਗਏ ਹੋਏ ਸਨ ਤਾਂ ਉਸਦੀ ਪਤਨੀ ਆਪਣੇ ਪ੍ਰੇਮੀ ਸੁਖਚੈਨ ਸਿੰਘ ਅਤੇ ਇਕ ਹੋਰ ਆਦਮੀ ਅਮਨਦੀਪ ਸਿੰਘ ਨਾਲ ਫਰਾਰ ਹੋ ਗਈ। ਜਾਣ ਤੋਂ ਪਹਿਲਾਂ ਉਹ ਘਰੋਂ ਡੇਢ ਲੱਖ ਰੁਪਏ ਦੀ ਨਕਦੀ, ਇਕ ਐਕਟਿਵਾ ਸਕੂਟਰ, ਤਿੰਨ ਤੋਲੇ ਸੋਨਾ ਵੀ ਲੈ ਗਈ। ਪੁਲਸ ਅਧਿਕਾਰੀਆਂ ਵਲੋਂ ਨਾਮਜ਼ਦ ਔਰਤ ਅਤੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਪਾਕਿ ਦੀ ਗੋਲੀਬਾਰੀ ਨੇ ਰੋਕਿਆ ਪੰਜਾਬ ਕੇਸਰੀ ਦੀ ਰਾਹਤ ਟੀਮ ਦਾ ਰਾਹ
NEXT STORY