ਫਿਰੋਜ਼ਪੁਰ- ਬੀਤੇ ਦਿਨੀਂ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਵਿਖੇ ਚੋਰਾਂ ਨੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਦੁਕਾਨ ਅੰਦਰ ਦਾਖਲ ਹੋ 6 ਕਿਲੋ ਤੋਂ ਵਧੇਰੇ ਚਾਂਦੀ ਦੇ ਗਹਿਣੇ ਲੈਕੇ ਫਰਾਰ ਹੋ ਗਏ ਸਨ। ਜਿਸ 'ਤੇ ਕਾਰਵਾਈ ਕਰਦਿਆਂ ਫਿਰੋਜ਼ਪੁਰ ਪੁਲਸ ਨੇ 12 ਘੰਟਿਆਂ ਅੰਦਰ ਦੋ ਲੋਕਾਂ ਨੂੰ ਚੋਰੀ ਕੀਤੇ ਸਮਾਨ ਸਮੇਤ ਗਿਰਫਤਾਰ ਕਰ ਲਿਆ ਹੈ ਅਤੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ।
ਫਿਰੋਜ਼ਪੁਰ ਦੇ ਗੁਰੂਹਰਸਹਾਏ ਵਿੱਚ ਸੁਨਿਆਰੇ ਦੀ ਦੁਕਾਨ 'ਤੇ ਹੋਈ ਚੋਰੀ ਨੂੰ ਲੈਕੇ ਅੱਜ ਐੱਸ ਪੀ ਡੀ ਰਣਧੀਰ ਕੁਮਾਰ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਜਾਣਕਾਰੀ ਦਿੰਦਿਆਂ ਐੱਸਪੀ ਨੇ ਦੱਸਿਆ ਕਿ ਬੀਤੇ ਦਿਨੀਂ ਗੁਰੂਹਰਸਹਾਏ ਵਿੱਚ ਚੋਰਾਂ ਨੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਸੀ। ਜਿਸ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਸੂਰਜ ਤੇਜ਼, ਪੁੱਤਰ ਆਸ਼ਕ ਤੇਜੀ ਵਾਸੀ ਬਸਤੀ ਗੁਰੂ ਕਰਮ ਸਿੰਘ ਵਾਲੀ ਅਤੇ ਵਿਵਾਨ ਭੱਟੀ, ਪੁੱਤਰ ਰਮੇਸ਼ ਕੁਮਾਰ ਵਾਸੀ ਬਗਦਾਦੀ ਗੇਟ ਫਿਰੋਜਪੁਰ ਦਾ 10 ਘੰਟਿਆਂ ਦੇ ਅੰਦਰ-ਅੰਦਰ ਪਤਾ ਲਗਾ ਕੇ ਉਨ੍ਹਾਂ ਦੇ ਟਿਕਾਣਿਆ 'ਤੇ ਰੇਡ ਕਰ ਉਨ੍ਹਾਂ ਕੋਲੋਂ ਚੋਰੀ ਕੀਤੀ 6 ਕਿਲੋ 500 ਗ੍ਰਾਮ ਚਾਂਦੀ ਸਮੇਤ ਬੈਗ, 2 ਸੋਨੇ ਦੀਆਂ ਛੋਟੀਆਂ ਨੱਤੀਆਂ ਬਰਾਮਦ ਕੀਤੀਆਂ ਗਈਆਂ ਹਨ।
ਆਲ ਇੰਡੀਆ ਸਰਵਿਸਜ਼ ਹਾਕੀ, ਕੁਸ਼ਤੀ ਤੇ ਵਾਲੀਬਾਲ ਟੂਰਨਾਮੈਂਟ ਲਈ ਪੰਜਾਬ ਟੀਮਾਂ ਦੇ 3 ਫਰਵਰੀ ਨੂੰ ਹੋਣਗੇ ਟਰਾਇਲ
NEXT STORY