ਫਿਰੋਜ਼ਪੁਰ (ਪਰਮਜੀਤ ਸੋਢੀ) : ਮਮਦੋਟ ਵਿਖੇ ਈ. ਟੀ. ਟੀ. ਸੈਸ਼ਨ 2020-2022 'ਚ ਐਡਮਿਸ਼ਨ ਕਰਾਉਣ ਦੇ ਨਾਂ ’ਤੇ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਮਮਦੋਟ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਸੰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੋਹਰ ਸਿੰਘ ਵਾਲਾ (ਮਮਦੋਟ ਉਤਾੜ) ਨੇ ਦੱਸਿਆ ਕਿ ਬਲਕਾਰ ਸਿੰਘ ਪੁੱਤਰ ਦਿਲਾਵਰ ਸਿੰਘ ਵਾਸੀ ਚੱਕ ਦੋਨਾ ਰਹੀਮੇ ਕੇ ਨੂੰ ਈ. ਟੀ. ਟੀ. ਸੈਸ਼ਨ 2020-2022 ਵਿਚ ਐਡਮਿਸ਼ਨ ਕਰਾਉਣ ਲਈ 50 ਹਜ਼ਾਰ ਰੁਪਏ ਫ਼ੀਸ ਦੀ ਗੱਲ ਹੋਈ ਸੀ।
ਜਿਸ ਵਿਚੋਂ 19 ਹਜ਼ਾਰ ਰੁਪਏ ਬਲਕਾਰ ਸਿੰਘ ਦੇ ਗੂਗਲ ਪੇਅ ਨੰਬਰ 'ਤੇ ਉਸ ਵੱਲੋਂ ਵੱਖ-ਵੱਖ ਕਿਸ਼ਤਾਂ ਵਿਚ ਭੇਜੇ ਸਨ ਪਰ ਬਲਕਾਰ ਵੱਲੋਂ ਉਸ ਦੀ ਐਡਮਿਸ਼ਨ ਨਹੀਂ ਕਰਾਈ ਤੇ ਐਡਮਿਸ਼ਨ ਕਰਾਉਣ ਦੇ ਨਾਂ ’ਤੇ ਰਕਮ ਹਾਸਲ ਕਰਕੇ ਠੱਗੀ ਮਾਰੀ ਹੈ। ਜਾਂਚ ਕਰਤਾ ਓਮ ਪ੍ਰਕਾਸ਼ ਨੇ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਔਰਤ ਨੇ ਤਾਂਤਰਿਕ 'ਤੇ ਕੀਤਾ ਅੰਨ੍ਹਾ ਵਿਸ਼ਵਾਸ, ਫਿਰ ਹੋਇਆ ਉਹ ਜੋ ਸੋਚਿਆ ਨਾ ਸੀ
NEXT STORY