ਜਲਾਲਾਬਾਦ (ਬੰਟੀ) : ਥਾਣਾ ਅਰਨੀਵਾਲਾ ਪੁਲਸ ਨੇ ਘਰ 'ਚ ਵੜ ਕੇ ਪੈਸੇ ਚੋਰੀ ਕਰਨ ਵਾਲੇ ਵਿਅਕਤੀ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਗੁਰਦੇਵ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਗੋਰਾ ਦਾਸ ਪੁੱਤਰ ਗੱਜਣ ਸਿੰਘ ਵਾਸੀ ਬੁਰਜ ਹਨੂੰਮਾਨਗੜ੍ਹ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਬੁਰਜ ਹਨੂੰਮਾਨਗੜ੍ਹ ਦੇ ਪਿੰਡ ਸ਼ਮਸਾਨ ਘਾਟ ਵਿੱਚ ਪੱਕੇ ਤੌਰ 'ਤੇ ਰਿਹਾਇਸ਼ ਬਣੀ ਹੋਈ ਹੈ, ਉੱਥੇ ਉਹ ਰਹਿੰਦਾ ਹੈ। ਮਿਤੀ 24.05.2025 ਰਾਤ ਕਰੀਬ 11 ਵਜੇ ਉਹ ਸ਼ਮਸਾਨਘਾਟ ਵਿੱਚ ਮੰਜੇ 'ਤੇ ਸੁੱਤਾ ਪਿਆ ਸੀ ਅਤੇ ਉਸਨੇ ਆਪਣੀ ਪਹਿਨੀ ਹੋਈ ਕਮੀਜ਼ ਉਤਾਰ ਕੇ ਕਿੱਲੀ ਨਾਲ ਟੰਗੀ ਹੋਈ ਸੀ।
ਉਸਨੂੰ ਪੈਰਾਂ ਦਾ ਖੜਾਕਾ ਸੁਣਾਈ ਦਿੱਤਾ ਤਾਂ ਉਸਨੇ ਉੱਠ ਕੇ ਦੇਖਿਆ ਕਿ ਉਸਦੀ ਕਿੱਲੀ ਨਾਲ ਟੰਗੀ ਹੋਈ ਕਮੀਜ਼ ਦੀ ਜੇਬ ਵਿੱਚੋਂ ਉਸਦੇ ਪਿੰਡ ਦਾ ਵਿਅਕਤੀ ਹਰਜੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਬੁਰਜ ਹਨੂੰਮਾਨਗੜ੍ਹ ਪੈਸੇ ਚੋਰੀ ਕਰ ਰਿਹਾ ਸੀ। ਉਸਦੇ ਉੱਚੀ-ਉੱਚੀ ਰੌਲਾ ਪਾਉਣ 'ਤੇ ਚੋਰ, ਚੋਰ ਕਹਿਣ ਤੋਂ ਹਰਜੀਤ ਸਿੰਘ ਸਮਸ਼ਾਨ ਘਾਟ ਤੋਂ ਬਾਹਰ ਨੂੰ ਭੱਜ ਪਿਆ। ਉਸਨੇ ਉੱਠ ਕੇ ਦੇਖਿਆ ਤਾਂ ਉਸਦੀ ਕਮੀਜ਼ ਦੀ ਜ਼ੇਬ ਵਿੱਚੋਂ 3000 ਰੁਪਏ ਚੋਰੀ ਹੋ ਚੁੱਕੇ ਸੀ। ਪੁਲਸ ਨੇ ਹਰਜੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਬੁਰਜ ਹਨੂੰਮਾਨਗੜ੍ਹ 'ਤੇ ਧਾਰਾ 303 (2) ਬੀਐਨਐਸ ਦੇ ਅਧੀਨ ਪਰਚਾ ਦਰਜ ਕੀਤਾ ਹੈ।
MLA ਰਮਨ ਅਰੋੜਾ ਭ੍ਰਿਸ਼ਟਾਚਾਰ ਕੇਸ 'ਚ ਕਾਂਗਰਸੀਆਂ ਦੀ ਐਂਟਰੀ, ਵਿਜੀਲੈਂਸ ਦੇ ਘੇਰੇ 'ਚ ਕਾਂਗਰਸੀ ਕੌਂਸਲਰ
NEXT STORY