ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ਕੈਂਟ ਵਿਖੇ ਇਕ ਵਿਅਕਤੀ ਦੇ ਘਰ ’ਤੇ ਫਾਇਰ ਕਰਨ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਪਿਲ ਉਰਫ਼ ਚਿੱਕੀ ਪੁੱਤਰ ਚੰਦਰ ਮੋਹਣ ਵਾਸੀ ਫਿਰੋਜ਼ਪੁਰ ਕੈਂਟ ਨੇ ਦੱਸਿਆ ਕਿ ਮਿਤੀ 2 ਦਸੰਬਰ 2025 ਨੂੰ ਕਰੀਬ 7.40 ਵਜੇ ਉਹ ਆਪਣੇ ਪਰਿਵਾਰ ਸਮੇਤ ਘਰ ਵਿਚ ਰੋਟੀ ਪਾਣੀ ਖਾ ਰਿਹਾ ਸੀ ਤਾਂ ਘਰ ਦੇ ਬਾਹਰ ਰੌਲਾ ਪੈਂਦਾ ਵੇਖ ਕੇ ਘਰ ਦੀ ਛੱਤ ’ਤੇ ਜਾ ਕੇ ਵੇਖਿਆ ਤਾ ਸਲੀਮ ਵਾਸੀ ਵਜੀਰੇ ਵਾਲੀ ਬਿਲਡਿੰਗ ਫਿਰੋਜ਼ਪੁਰ ਕੈਂਟ, ਬੋਬੂ ਪੁੱਤਰ ਨੋਨਾ ਵਾਸੀ ਖਟੀਕ ਮੰਡੀ ਫਿਰੋਜ਼ਪੁਰ ਕੈਂਟ, ਰੋਹਿਤ ਉਰਫ ਮੂਲੀ ਪੁੱਤਰ ਰਮੇਸ਼ ਉਰਫ ਮੇਸ਼ਾ ਵਾਸੀ ਇੰਦਰਾ ਕਾਲੋਨੀ ਫਿਰੋਜ਼ਪੁਰ ਕੈਂਟ, ਪ੍ਰਿੰਸ ਵਾਸੀ ਵਜੀਰੇ ਵਾਲੀ ਬਿਲਡਿੰਗ ਫਿਰੋਜ਼ਪੁਰ ਕੈਂਟ ਅਤੇ ਲੱਭੂ ਵਾਸੀ ਨੋਰੰਗ ਕੇ ਸਿਆਲ ਆਪਣੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਤੇ ਘਰ ਦੇ ਬਾਹਰ ਮੇਨ ਗੇਟ ’ਤੇ ਲੱਤਾ ਮਾਰੀਆਂ ਤੇ ਉਸ ਨੂੰ ਗਾਲ੍ਹਾਂ ਕੱਢੀਆਂ।
ਕਪਿਲ ਨੇ ਦੱਸਿਆ ਕਿ ਜਦ ਉਹ ਛੱਤ ਤੋਂ ਇਨ੍ਹਾਂ ਨੂੰ ਵੇਖ ਰਿਹਾ ਸੀ ਤਾਂ ਰੋਹਿਤ ਉਰਫ ਮੂਲੀ ਨੇ ਦਸਤੀ ਪਿਸਤੌਲ ਦੇ ਹਵਾਈ ਫਾਇਰ ਘਰ ’ਤੇ ਕੀਤੇ। ਕਪਿਲ ਨੇ ਦੱਸਿਆ ਕਿ ਰੌਲਾ ਪੈਣ ’ਤੇ ਮੁਹੱਲੇ ਵਾਲੇ ਲੋਕ ਇਕੱਠੇ ਹੁੰਦੇ ਵੇਖ ਕੇ ਮੌਕੇ ਤੋਂ ਭੱਜ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਵੱਡੀ ਖ਼ਬਰ: ਪੰਜਾਬ 'ਚ 400,00,00,000 ਰੁਪਏ ਦੀ Investment ਕਰੇਗੀ ਜਾਪਾਨੀ ਕੰਪਨੀ
NEXT STORY