ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਵੈਰੋਕੇ ਪੁਲਸ ਨੇ ਲੋਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 9 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਖ਼ਾਸ ਨੇ ਇਲਤਾਹ ਦਿੱਤੀ ਕਿ ਵੰਸ਼ਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਅਰਾਈਵਾਲਾ ਵਾ ਮੋਹਕਮ, ਸਾਜਨ ਪੁੱਤਰ ਹਰਦੀਪ ਸਿੰਘ ਵਾਸੀ ਜਾਫਰਾ , ਚਿਮਨ ਸਿੰਘ ਉਰਫ ਅਜੇ ਪੁੱਤਰ ਪ੍ਰੀਤਮ ਸਿੰਘ ਵਾਸੀ ਜਾਫ਼ਰਾ, ਪ੍ਰਿੰਸ ਸਿੰਘ ਉਰਫ਼ ਪ੍ਰਿੰਸੀ ਉਰਫ਼ ਬੱਚੀ ਪੁੱਤਰ ਸੁਰਜੀਤ ਸਿੰਘ ਵਾਸੀ ਸੂਰਘੂਰੀ ਉਰਫ਼ ਚੱਕ ਮੌਜਦੀਨ ਵਾਲਾ, ਅਕਾਸ਼ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਦਸਮੇਸ਼ ਨਗਰੀ ਜਲਾਲਾਬਾਦ ਅਤੇ 4-5 ਅਣਪਛਾਤੇ ਵਿਅਕਤੀ ਨਾਜਾਇਜ਼ ਅਸਲੇ ਅਤੇ ਮਾਰੂ ਹਥਿਆਰਾਂ ਨਾਲ ਲੈਸ ਹਨ।
ਉਹ ਡਕੈਤੀ ਅਤੇ ਲੁੱਟਾਂ-ਖੋਹਾਂ ਕਰਨ ਦੇ ਆਦਿ ਹਨ ਅਤੇ ਅੱਜ ਵੀ ਕਿਸੇ ਸੰਗੀਨ ਜ਼ੁਰਮ ਦੀ ਤਾਕ ਵਿੱਚ ਹਨ। ਇਨ੍ਹਾਂ 'ਤੇ ਧਾਰਾ 310(4), 310(5) ਬੀ. ਐੱਨ. ਐੱਸ, 25/54/59 ਆਰਮਜ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।
ਗੁਰਦਾਸਪੁਰ 'ਚ ਸ਼ਾਤਰ ਕੁੜੀਆਂ ਦਾ ਗਿਰੋਹ ਸਰਗਰਮ, ਹੈਰਾਨ ਕਰੇਗਾ ਪੂਰਾ ਮਾਮਲਾ
NEXT STORY