ਫਾਜ਼ਿਲਕਾ (ਨਾਗਪਾਲ) : ਥਾਣਾ ਸਦਰ ਫਾਜ਼ਿਲਕਾ ਪੁਲਸ ਨੇ ਬੇਲਦਾਰ ਨਾਲ ਗਾਲੀ-ਗਲੋਚ ਅਤੇ ਕੁੱਟਮਾਰ ਕਰਨ ਵਾਲੇ ਪਿਉ-ਪੁੱਤਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਰਮੇਸ਼ ਸਿੰਘ ਬੇਲਦਾਰ ਨੇ ਦੱਸਿਆ ਕਿ 27 ਫਰਵਰੀ 2025 ਨੂੰ ਲਾਧੂਕ ਡਿਸਟੀ ਦੀ ਇਕ ਬੁਰਜੀ ਕੋਲ ਉਹ ਪੰਚ ਵਰਕ ਦਾ ਕੰਮ ਕਰਵਾ ਰਿਹਾ ਸੀ।
ਇੱਥੇ ਦੋਸ਼ੀ ਮੰਗਲ ਸਿੰਘ ਦਾ ਘਰ ਪਟੜੀ 'ਤੇ ਬਣਿਆ ਹੋਣ ਕਰਕੇ ਮੰਗਲ ਸਿੰਘ ਅਤੇ ਉਸਦੇ ਪੁੱਤਰ ਬਿੰਦਰ ਸਿੰਘ ਵਾਸੀ ਮੰਡੀ ਲਾਧੂਕਾ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨਾਲ ਗਾਲੀ-ਗਲੋਚ ਕੀਤਾ। ਪੁਲਸ ਨੇ ਉਕਤ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਫਰਜ਼ੀ ਦਸਤਾਵੇਜ਼ ਦੇ ਕੇ ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ ਫ਼ਰਮਾਂ ਖ਼ਿਲਾਫ਼ ਪਰਚਾ ਦਰਜ
NEXT STORY