ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਅਰਨੀਵਾਲਾ ਪੁਲਸ ਨੇ ਘਰ 'ਚ ਵੜ ਕੇ ਤੋੜਭੰਨ ਕਰਨ ਵਾਲੇ 22 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ 'ਚ ਇਲਾਕਾ ਥਾਣਾ ਅਰਨੀਵਾਲਾ ਮੰਡੀ ਮੌਜੂਦ ਸੀ ਤਾਂ ਜਰਨੈਲ ਸਿੰਘ ਪੁੱਤਰ ਮਾਹਲਾ ਸਿੰਘ ਵਾਸੀ ਅਰਨੀਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਸਵਿੰਦਰ ਕੌਰ ਉਰਫ਼ ਗੁੱਡੀ ਦੇ ਘਰ ਵਿੱਚੋਂ ਕੋਈ ਅਣਪਛਾਤਾ ਵਿਅਕਤੀ ਹੈਰੋਇਨ ਲੈ ਕੇ ਆ ਰਿਹਾ ਸੀ ਤਾਂ ਉਨ੍ਹਾਂ ਨੇ ਹੋਰ ਮੋਹਤਬਰ ਪੁਰਸ਼ਾਂ ਨਾਲ ਰਲ ਕੇ ਥਾਣੇ ਇਤਲਾਹ ਦਿੱਤੀ ਸੀ, ਜਿਸ ਕਰਕੇ ਥਾਣੇ ਵਿੱਚ ਉਸ ਆਦਮੀ 'ਤੇ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਕਾਰਵਾਈ ਅਮਲ 'ਚ ਲਿਆਂਦੀ ਗਈ ਸੀ।
ਇਸ ਕਰਕੇ ਜਸਵਿੰਦਰ ਕੌਰ ਨੇ ਬਾਹਰੋਂ ਮੁੰਡੇ ਸੱਦ ਕੇ ਉਨ੍ਹਾਂ ਦੇ ਘਰ 'ਚ ਵੜ ਕੇ ਸਮਾਨ ਦੀ ਤੋੜਭੰਨ ਕੀਤੀ ਅਤੇ ਉਨ੍ਹਾਂ ਨੇ ਆਪਣੀ ਜਾਨ ਮਸਾਂ ਬਚਾਈ। ਇਸ 'ਤੇ ਜਸਵਿੰਦਰ ਕੌਰ ਉਰਫ਼ ਗੁੱਡੀ, ਸਾਜਨ, ਬੱਬੂ, ਕਾਲਾ ਸਿੰਘ ਪੁੱਤਰ ਇੰਦਰ ਸਿੰਘ, ਸੰਦੀਪ ਸਿੰਘ ਪੁੱਤਰ ਬਲਦੇਵ ਸਿੰਘ, ਕਰਨ ਸਿੰਘ ਉਰਫ ਢੀਠ ਪੁੱਤਰ ਕੁਲਦੀਪ ਸਿੰਘ, ਰਾਹੁਲ ਪੁੱਤਰ ਕੁੱਕੀ ਡਰਾਈਵਰ ਅਤੇ 15-20 ਅਣਪਛਾਤੇ ਵਿਅਕਤੀਆਂ 'ਤੇ ਧਾਰਾ 324(4), 191(3), 190 ਬੀ.ਐਨ.ਐਸ. ਅਤੇ 451, 427, 148, 149 ਆਈ.ਪੀ.ਸੀ. ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।
ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਵਿੱਢੀ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ : ਕੇਵਲ ਸਿੰਘ ਢਿੱਲੋਂ
NEXT STORY